ਗੁਰਦੀਪ ਭੱਲੜੀ, ਨੰਗਲ : ਪੰਜਾਬ ਸਰਕਾਰ ਵਲੋਂ 22 ਮਾਰਚ ਨੂੰ ਪੰਜਾਬ ਚ ਅਣਮਿਥੇ ਸਮੇਂ ਲਈ ਲਾਏ ਗਏ ਕਰਫਿਊ ਦੇ ਚੌਥੇ ਦਿਨ ਨੰਗਲ ਸ਼ਹਿਰ ਅਤੇ ਇਸ ਦੇ ਆਸਪਾਸ ਦੇ ਪਿੰਡਾਂ ਵਿੱਚ ਮੁਕੰਮਲ ਤੌਰ 'ਤੇ ਬੰਦ ਰਿਹਾ। ਪੰਜਾਬੀ ਜਾਗਰਣ ਵੱਲੋਂ ਇਕੱਤਰ ਕੀਤੀ ਜਾਣਕਾਰੀ ਅਨੁਸਾਰ ਕਰਫਿਊ ਦੌਰਾਨ ਨੰਗਲ ਸ਼ਹਿਰ ਦੇ ਸਮੁੱਚੇ ਬਾਜ਼ਾਰ ਬੰਦ ਰਹੇ। ਖਾਸ ਕਰਕੇ ਦਵਾਈਆਂ ਅਤੇ ਕਰਿਆਨੇ ਦੀਆਂ ਦੁਕਾਨਾਂ ਵੀ ਬੰਦ ਰਹੀਆਂ। ਜ਼ਿਲ੍ਹਾ ਪ੍ਰਸ਼ਾਸ਼ਨ ਵਲੋਂ ਜਾਰੀ ਹੁਕਮਾਂ ਅਨੁਸਾਰ ਸਵੇਰੇ 6 ਤੋਂ 9 ਵਜੇ ਤਕ ਦੁੱਧ ਦੀ ਸਪਲਾਈ ਦੋਧੀਆਂ ਵੱਲੋਂ ਘਰ-ਘਰ ਜਾ ਕੇ ਕੀਤੀ ਗਈ। ਇਸ ਤੋਂ ਇਲਾਵਾ ਪ੍ਰਸ਼ਾਸ਼ਨ ਵਲੋਂ ਲੋਕਾਂ ਨੂੰ ਜ਼ਰੂਰੀ ਵਸਤਾ ਦੀ ਸਪਲਾਈ ਘਰ ਘਰ ਪਹੁੰਚਾਉਣ ਲਈ ਕਰਿਆਨੇ, ਪੈਟਰੋਲ ਪੰਪ ਅਤੇ ਦਵਾਈਆਂ ਦੀ ਦੁਕਾਨਾਂ ਦੀ ਲਿਸਟ ਜਾਰੀ ਕਰਕੇ, ਕਰਫਿਊ ਦੌਰਾਨ ਲੋਕਾਂ ਨੂੰ ਸਹੂਲਤ ਪ੍ਰਦਾਨ ਕਰਨ ਲਈ ਪ੍ਰਬੰਧ ਕੀਤੇ ਗਏ।ਪੁਲਿਸ ਵਲੋਂ ਵੱਖ ਵੱਖ ਥਾਂਵਾ ਤੇ ਨਾਕੇਬੰਦੀ ਕੀਤੀ ਗਈ ਸੀ ਅਤੇ ਪੁਲਿਸ ਪੈਟਰੋੋਲਿੰਗ ਪਾਰਟੀਆਂ ਵਲੋਂ ਸ਼ਹਿਰ ਅਤੇ ਪਿੰਡਾਂ ਵਿੱਚ ਗਸ਼ਤ ਕੀਤੀ ਜਾ ਰਹੀ ਹੈ।

--------

ਨੰਗਲ 'ਚ ਹੈਲਪ ਲਾਈਨ ਨੰਬਰ ਜਾਰੀ

ਪ੍ਰਸ਼ਾਸ਼ਨ ਵਲੋਂ ਜਾਰੀ ਕੀਤੀ ਲਿਸਟ ਅਨੁਸਾਰ ਮੈਡੀਕਲ ,ਕਰਿਆਨਾ ਅਤੇ ਪੈਟਰੋਲ ਪੰਪਾ ਨੂੰ ਨਿਰਧਾਰਤ ਕੀਤਾ ਗਿਆ ਹੈ। ਇਹ ਦੁਕਾਨਾਂ ਸਵੇਰੇ 8 ਤੋਂ 12 ਵਜੇ ਤੱਕ ਖੱੁਲ੍ਹੀਆਂ ਰਹਿਣਗੀਆਂ।ਸਬੰਧਤ ਦੁਕਾਨਦਾਰ ਸਵੇਰੇ 8 ਤੋਂ 10 ਵਜੇ ਤੱਕ ਪ੍ਰਰਾਪਤ ਕੀਤੇ ਆਰਡਰਾਂ ਦੀ ਘਰ ਘਰ ਜਾਕੇ ਸਪਲਾਈ ਕਰਨਗੇ।

---------

ਕਰਿਆਨੇ ਦੀਆਂ ਦੁਕਾਨਾਂ

ਦਿਕਸ਼ਤ ਸੋਨੀ ਅੱਡਾ ਮਾਰਕੀਟ ਨੰਗਲ 7009849613,ਰਾਮ ਕਰਨ ਨਵਾਂ ਨੰਗਲ 9417142582,ਗੌਰਵ ਛਾਬੜਾ ਨੇੜੇ ਪੀਐੱਨਬੀ ਬੈਂਕ ਨੰਗਲ 7009499373,ਅੰਸੁਲ ਜਵਾਹਰ ਮਾਰਕੀਟ ਨੰਗਲ 9317087000,ਅਮਿਤ ਮਹਾਜਨ ਪੁਰਾਣਾ ਗੁਰਦੁਆਰਾ ਨੰਗਲ 9876221332

---------

ਮੈਡੀਕਲ ਸਟੋਰ

ਸੁਦਰਸ਼ਨ ਮੈਡੀਕਲ 9815480325,ਰਾਣਾ ਮੈਡੀਕਲ 9417333283,ਭਾਰਤ ਫਾਰਮੇਸੀ ਮੇਨ ਮਾਰਕੀਟ ਨੰਗਲ 94170241260, ਵਿਜੈ ਕੁਮਾਰ 9814117356, ਰਮਨ ਕੁਮਾਰ 9815482413 'ਤੇ ਸੰਪਰਕ ਕੀਤਾ ਜਾ ਸਕਦਾ ਹੈ।