ਪਵਨ ਕੁਮਾਰ, ਨੂਰਪੁਰ ਬੇਦੀ : ਪਿੰਡ ਮੀਰਪੁਰ ਦੇ ਸਰਪੰਚ ਅਮਰਦੀਪ ਸਿੰਘ ਦੀ ਅਗਵਾਈ ਹੇਠ ਕੋਰੋਨਾ ਵਾਇਰਸ ਤੋਂ ਸੁਰੱਖਿਆ ਲਈ ਇੱਕ ਵਿਸ਼ੇਸ਼ ਅਪੀਲ ਮੀਰਪੁਰ ਦੇ ਵਾਸੀਆਂ ਨੂੰ ਕੀਤੀ ਗਈ । ਉਨ੍ਹਾਂ ਕਿਹਾ ਕਿ ਆਪ ਸਭ ਆਪਣੀ ਅਤੇ ਆਪਣੇ ਪਰਿਵਾਰ ਦੀ ਸਿਹਤ ਦਾ ਖਿਆਲ ਰੱਖੋ ਤਾਂ ਜੋ ਇਸ ਮੁਸੀਬਤ ਦੀ ਘੜੀ ਨਾਲ ਨਿਪਟਿਆ ਜਾ ਸਕੇ। ਉਨ੍ਹਾਂ ਨੇ ਕਿਹਾ ਜੋ ਸਰਕਾਰ ਵੱਲੋਂ ਸਮੇਂ ਸਮੇਂ 'ਤੇ ਹਦਾਇਤਾਂ ਆਉਂਦੀਆਂ ਹਨ, ਦਾ ਪਾਲਣ ਕਰੋ ਪਿੰਡ ਵਾਸੀ ਸੁਰੱਖਿਅਤ ਰਹਿਣ ਇਸ ਲਈ ਗ੍ਰਾਮ ਪੰਚਾਇਤ ਮੀਰਪੁਰ ਦੀ ਪੰਚਾਇਤ ਨੇ ਇਹ ਫੈਸਲਾ ਕੀਤਾ ਹੈ ਕਿ ਆਪਣੇ ਆਪਣੇ ਘਰਾਂ ਵਿੱਚ ਹੀ ਪਿੰਡ ਵਾਸੀ ਰਹਿਣ ਅਤੇ ਆਪਣੇ ਬੱਚਿਆਂ ਦਾ ਅਤੇ ਬਜ਼ੁਰਗਾਂ ਦਾ ਖਿਆਲ ਰੱਖਣ ਉਨ੍ਹਾਂ ਨੇ ਕਿਹਾ ਨਾ ਤਾਂ ਪਿੰਡ ਦਾ ਕੋਈ ਵਿਅਕਤੀ ਬਾਹਰ ਜਾਵੇ ਅਤੇ ਨਾ ਹੀ ਕੋਈ ਪਿੰਡ ਤੋਂ ਬਾਹਰ ਵਾਲਾ ਵਿਅਕਤੀ ਪਿੰਡ ਦੇ ਅੰਦਰ ਨਾ ਆਵੇ ਜਨਤਾ ਕਰਫਿਊ ਨੂੰ ਪੂਰਨ ਸਫ਼ਲ ਕਰਨ ਲਈ ਜਿਸ ਤਰ੍ਹਾਂ ਪਿਛਲੇ ਪੰਜਾਂ ਦਿਨਾਂ ਤੋਂ ਸਹਿਯੋਗ ਦਿੱਤਾ ਜਾ ਰਿਹਾ ਹੈ। ਸਰਪੰਚ ਅਮਰਦੀਪ ਸਿੰਘ ਨੇ ਦੱਸਿਆ ਕਿ ਪੰਚਾਇਤ ਦੁਆਰਾ ਪਿੰਡ ਨੂੰ ਪੂਰੀ ਤਰ੍ਹਾਂ ਸੈਨੇਟਾਈਜ਼ਰ ਕਰ ਦਿੱਤਾ ਗਿਆ ਹੈ ਇਸ ਮੌਕੇ ਪਿੰਡ ਦੀ ਸਮੂਹ ਪੰਚਾਇਤ ਹਾਜ਼ਰ ਸੀ।