ਸੁਰਿੰਦਰ ਸਿੰਘ ਸੋਨੀ, ਸ੍ਰੀ ਆਨੰਦਪੁਰ ਸਾਹਿਬ : ਬੀਤੇ ਸ਼ੁੱਕਰਵਾਰ ਤੋਂ ਬੰਦ ਦੇ ਆਲਮ ਵਿੱਚ ਜੀਵਨ ਬਸਰ ਕਰ ਰਹੇ ਸ੍ਰੀ ਆਨੰਦਪੁਰ ਸਾਹਿਬ ਦੇ ਲੋਕਾਂ ਲਈ ਸਥਾਨਕ ਪ੍ਰਸ਼ਾਸਨ ਆਏ ਦਿਨ ਸਹੂਲਤਾਂ ਮੁਹਈਆ ਕਰਵਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਜਿੱਥੇ ਪਹਿਲਾਂ ਦਵਾਈਆਂ, ਕਰਿਆਨਾ, ਦੁੱਧ-ਦਹੀ ਵਰਗੀਆਂ ਦੁਕਾਨਾਂ ਦੀਆਂ ਲਿਸਟਾਂ ਨਸ਼ਰ ਕਰਕੇ ਸ਼ਹਿਰ ਦੇ ਲੋਕਾਂ ਨੂੰ ਸਹੂਲਤ ਦਿੱਤੀ ਗਈ ਸੀ। ਉੱਥੇ ਹੀ ਮਾਰਕੀਟ ਕਮੇਟੀ ਦੇ ਅਧਿਕਾਰੀਆਂ ਦੀ ਨਿਗਰਾਨੀ 'ਚ ਘਰ-ਘਰ ਸਬਜ਼ੀ ਪਹੁੰਚਾਉਣ ਦੀ ਮੁਹਿੰਮ ਦੀ ਸ਼ੁਰੂਆਤ ਕਰ ਦਿੱਤੀ ਗਈ ਹੈਐਸਡੀਐਮ ਕੰਨੂ ਗਰਗ ਦੀ ਅਗਵਾਈ 'ਚ ਮਾਰਕੀਟ ਕਮੇਟੀ ਦੇ ਅਧਿਕਾਰੀਆਂ ਨੂੰ ਨਾਲ ਲਾ ਕੇ ਅੱਜ ਸਵੇਰੇ ਵੱਡੀ ਗਿਣਤੀ 'ਚ ਟੈਂਪੂਆਂ 'ਚ ਸਬਜ਼ੀਆਂ ਦੇ ਪੈਕਟ ਤਿਆਰ ਕਰਵਾ ਕੇ ਗਲੀ-ਗਲੀ ਭੇਜ ਕੇ ਸਬਜ਼ੀ ਮੁਹੱਈਆ ਕਰਵਾਈ ਜਾ ਰਹੀ ਹੈਜਿਸ ਨਾਲ ਲੋਕਾਂ ਦਾ ਜੀਵਨ ਸੁਖਾਲਾ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਇਸ ਬਾਰੇ ਵਿੱਚ ਐਸਡੀਐਮ ਕੰਨੂ ਗਰਗ ਨੇ ਦੱਸਿਆ ਕਿ ਪਹਿਲਾਂ ਅਸੀਂ ਦਵਾਈਆਂ, ਕਰਿਆਨਾ, ਦੁੱਧ-ਦਹੀ ਵਰਗੀਆਂ ਦੁਕਾਨਾਂ ਦੀਆਂ ਲਿਸਟਾਂ ਤਿਆਰ ਕਰਵਾ ਕੇ ਘਰ-ਘਰ ਪਹੁੰਚਾਉਣ ਦੇ ਲਈ ਨਿਰਦੇਸ਼ ਦਿੱਤੇ ਸਨ, ਜਿਸ ਤੋਂ ਬਾਅਦ ਸਬਜ਼ੀ ਘਰ ਘਰ ਪਹੁੰਚਾਉਣ ਦੀ ਮਹਿੰਮ ਪਹਿਲੇ ਦਿਨ ਸ਼ੁਰੂ ਕੀਤੀ ਹੈ। ਸ਼ਹਿਰ ਅੰਦਰ ਸਬਜ਼ੀ ਪਹੁੰਚਾ ਰਹੇ ਵਿਅਕਤੀ ਸਲੀਮ ਨੇ ਦੱਸਿਆ ਕਿ ਅਸੀਂ ਅੱਜ ਗੋਭੀ, ਟਮਾਟਰ, ਹਰੀ ਮਿਰਚ, ਆਲੂ, ਪਿਆਜ਼, ਲਸੁਣ ਆਦਿ ਪੈਕਟ ਵਿੱਚ ਪਾਇਆ ਹੈ ਕੱਲ ਨੂੰ ਅਸੀਂ ਹੋਰ ਸਬਜ਼ੀ ਪਹੁੰਚਾਵਾਂਗੇ ਮੇਰੀ ਇਹ ਅਪੀਲ ਹੈ ਕਿ ਇਕ ਇਕ ਬੰਦਾ ਘਰ ਤੋਂ ਬਾਹਰ ਆ ਕੇ ਸਮਾਨ ਲਵੇ ਤੇ 300 ਰੁਪਏ ਦੇ ਕੇ 8 ਕਿਲੋ ਸਮਾਨ ਲੈ ਲਵੇਸਾਡੀ ਇਹ ਕੌਸ਼ਿਸ਼ ਰਹੇਗੀ ਕਿ ਕੋਈ ਵੀ ਬੰਦਾ ਸਬਜ਼ੀ ਤੋਂ ਬਿਨਾਂ ਨਾ ਰਹੇ