18ਐਨਐਸਆਰ106ਪੀ

ਵਿਦਾਇਗੀ ਪਾਰਟੀ ਕਾਲਜ ਸਟਾਫ਼ ਨਾਲ ਵਿਦਿਆਰਥੀ ਯਾਦਗਾਰੀ ਤਸਵੀਰ ਖਿਚਵਾਉਂਦੇ ਹੋਏ।

ਪ੍ਰਦੀਪ ਭਨੋਟ, ਨਵਾਂਸ਼ਹਿਰ : ਕੇਸੀ ਪਬਲਿਕ ਸਕੂਲ 'ਚ 11ਵੀਂ ਦੇ ਵਿਦਿਆਰਥੀਆਂ ਨੇ 2019-20 ਸੈਸ਼ਨ ਦੇ ਬਾਰ੍ਹਵੀਂਂ ਦੇ 72 ਦੇ ਕਰੀਬ ਵਿਦਿਆਰਥੀਆਂ ਨੂੰ ਪਿ੍ਰੰਸੀਪਲ ਗੁਰਜੀਤ ਸਿੰਘ ਦੀ ਦੇਖਰੇਖ 'ਚ ਯਾਦਗਾਰ ਵਿਦਾਇਗੀ ਪਾਰਟੀ ਦਿੱਤੀ ਗਈ, ਜਿਸ 'ਚ ਨਾਨ ਮੈਡੀਕਲ, ਮੈਡੀਕਲ, ਕਾਮਰਸ ਤੇ ਆਰਟਸ ਦੇ ਵਿਦਿਆਰਥੀਆਂ ਨੇ ਮੰਚ 'ਤੇ ਸਰਸਵਤੀ ਵੰਦਨਾ ਉਪਰੰਤ ਰੰਗਾਰੰਗ ਪ੍ਰਰੋਗਰਾਮ ਪੇਸ਼ ਕੀਤਾ। ਜੂਨੀਅਰ ਵਿਦਿਆਰਥੀਆਂ ਨੇ ਸੀਨੀਅਰ ਵਿਦਿਆਰਥੀਆਂ ਦੇ ਉੱਜਵਲ ਭਵਿੱਖ ਦੀ ਵੀ ਕਾਮਨਾ ਕੀਤੀ। ਬੱਚਿਆਂ ਨੇ ਮੰਚ 'ਤੇ ਸਕੂਲ ਦੇ ਦਿਨਾਂ ਨੂੰ ਯਾਦ ਕਰਦੇ ਹੋਏ ਆਪਣੇ ਲਿਖੇ ਗੀਤ 'ਓਹਨਾ ਤੋਂ ਮਾਫੀ ਮੰਗਨ੍ਹਾ ਚਾਹੁੰਦਾ ਹਾਂ ਜਿਨ੍ਹਾਂ ਦੇ ਲੈਕਚਰ ਲਾ ਨਾ ਸਕੇ....', 'ਇਕ ਵਾਰ ਯਾਦ ਆ ਗਿਆ ਮੇਰੇ ਸਕੂਲ ਦਾ ਪਹਿਲਾ ਦਿਨ....' ਤੇ 'ਸਭ ਯਾਦਾਂ ਬਨ੍ਹ ਕੇ ਰਹਿ ਜਾਣੀਆਂ....' ਆਦਿ ਸੁਣਾ ਕੇ ਮਾਹੌਲ ਨੂੰ ਭਾਵੁਕ ਕਰ ਗਏ।

ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਪਿ੍ਰੰਸੀਪਲ ਗੁਰਜੀਤ ਸਿੰਘ ਨੇ ਦੱਸਿਆ ਕਿ ਹਰ ਵਿਦਿਆਰਥੀ ਨੂੰ ਆਪਣੇ ਤੋਂ ਵੱਡਿਆਂ ਦਾ ਸਨਮਾਨ ਤੇ ਛੋਟਿਆਂ ਨੂੰ ਪਿਆਰ ਕਰਨਾ ਚਾਹੀਦਾ ਹੈ। ਹਮੇਸ਼ਾ ਸੱਚ ਬੋਲਣਾ, ਦੂਸਰਿਆਂ ਦੀ ਸਹਾਇਤਾ ਕਰਨਾ, ਇਮਾਨਦਾਰ ਰਹਿਣਾ, ਵਿਸ਼ਵਾਸ ਪਾਤਰ ਬਣਨਾ, ਹਮੇਸ਼ਾ ਹੀ ਹੌਸਲਾ ਰੱਖਣਾ, ਮਾਤਾ-ਪਿਤਾ ਤੇ ਵੱਡਿਆਂ ਦਾ ਆਗਿਆਕਾਰੀ ਹੋਣਾ ਚਾਹੀਦਾ ਹੈ। ਇਸ ਤੋਂ ਇਲਾਵਾ ਵਿਦਿਆ ਦਾ ਗਿਆਨ ਲੈਣ ਤੋਂ ਬਾਅਦ ਇਸ ਨੂੰ ਦੂਸਰਿਆਂ 'ਚ ਵੰਡਨਾ ਚਾਹੀਦਾ ਹੈ। ਇਸ ਮੌਕੇ ਸੀਨੀਅਰ ਕੋਆਰਡੀਨੇਟਰ ਆਸ਼ੂ ਸ਼ਰਮਾ, ਮੀਨੰੂ ਕੰਡਾ, ਨੀਤੂ, ਸੰਦੀਪ ਵਾਲੀਆ, ਜਗਪ੍ਰਰੀਤ, ਪਵਨਪ੍ਰਰੀਤ ਕੌਰ, ਕੰਵਲਜੀਤ, ਅਨਿਲ ਕੁਮਾਰ, ਦੀਪਕ ਕੁਮਾਰ, ਰਾਜੀਵ ਕੁਮਾਰ ਕਿਰਨ ਸੋਬਤੀ, ਗੁਰਦਿਆਲ ਸਿੰਘ, ਤਮੰਨਾ ਵਾਲੀਆ, ਸ਼ਰੇਆ ਆਦਿ ਦੇ ਨਾਲ ਹੋਰ ਸਟਾਫ਼ ਵੀ ਹਾਜ਼ਰ ਸਨ।