ਜਸਵਿੰਦਰ ਕੌਰ ਗੁਣਾਚੌਰ,ਮੁਕੰਦਪੁਰ : ਭਾਰਤੀ ਸੰਵਿਧਾਨ ਦੇ ਨਿਰਮਾਤਾ ਡਾ. ਭੀਮ ਰਾਓ ਅੰਬੇਦਕਰ ਦਾ ਪ੍ਰਰੀ-ਨਿਰਵਾਣ ਦਿਵਸ ਪਿੰਡ ਿਝੰਗੜਾਂ ਵਿਖੇ ਡਾ. ਬੀਆਰ ਅੰਬੇਡਕਰ ਸੁਸਾਇਟੀ, ਗਰਾਮ ਪੰਚਾਇਤ ਅਤੇ ਪਿੰਡ ਵਾਸੀਆਂ ਵੱਲੋਂ ਬੜੀ ਸ਼ਰਧਾ ਨਾਲ ਮਨਾਇਆ ਗਿਆ। ਜਿਸ 'ਤੇ ਸਮੂਹ ਪਿੰਡ ਵਾਸੀਆਂ ਨੇ ਬੱਸ ਅੱਡੇ ਦੀ ਡਾ. ਅੰਬੇਦਕਰ ਮਾਰਕੀਟ ਲੱਗੇ ਆਦਮ ਕੱਦ ਬੁੱਤ ਫੁੱਲਾਂ ਦੇ ਹਾਰ ਪਾ ਕੇ ਸ਼ਰਧਾਜਲੀ ਭੇਟ ਕੀਤੀ। ਇਸ ਦੌਰਾਨ ਭਾਰੀ ਇਕੱਠ ਨੂੰ ਸੰਬੋਧਨ ਕਰਦਿਆਂ ਜਤਿੰਦਰ ਸਿੰਘ ਜਿੰਦਾ ਸ਼ੇਰਗਿੱਲ ਪ੍ਰਧਾਨ ਇੰਡੀਅਨ ਓਵਰਸੀਜ ਕਾਂਗਰਸ ਬਰਮਿੰਘਮ ਯੂਕੇ ਨੇ ਕਿਹਾ ਕਿ ਆਖਿਆ ਕਿ ਬਾਬਾ ਸਾਹਿਬ ਨੇ ਜੋ ਵੀ ਸੰਵਿਧਾਨ ਵਿਚ ਦੱਬੇ ਕੁੱਚਲੇ ਲੋਕਾਂ ਦੇ ਹੱਕ ਦੀ ਗੱਲ ਕੀਤੀ। ਉਹ ਸਭ ਕਾਬਲੇ ਤਾਰੀਫ ਹਨ, ਕਿਉਂਕਿ ਸਮੇਂ ਦੀਆਂ ਸਰਕਾਰਾਂ ਦੇ ਸਤਾਏ ਹੋਏ ਲੋਕਾਂ ਨੂੰ ਜਿਊਣ ਦਾ ਕੋਈ ਅਧਿਕਾਰ ਨਹੀਂ ਸੀ। ਉਸ ਸਮੇਂ ਉਨ੍ਹਾਂ ਜਿੰਦਗੀ ਬੱਦ ਤੋਂ ਬੱਦਤਰ ਸੀ। ਪਰ ਉਸ ਮਹਾਨ ਲੋਹ ਪੁਰਸ਼ ਸਨ, ਜਿਨ੍ਹਾਂ ਨੇ ਸਾਨੂੰ ਉਹ ਹੱਕ ਲੈ ਕੇ ਸਾਡੇ ਬਹੁਤ ਵੱਡਾ ਅਹਿਸਾਨ ਕੀਤਾ। ਉਨ੍ਹਾਂ ਜਾਤਾਂ ਪਾਤਾਂ ਧਰਮਾਂ ਤੋਂ ਉਪਰ ਉੱਠ ਕੇ ਇਨ੍ਹਾਂ ਵਹਿਮਾ ਭਰਮਾਂ 'ਚੋਂ ਕੱਢਣ ਲਈ ਸਾਨੂੰ ਕੁਝ ਸੰਦੇਸ਼ ਦਿਤੇ ਜਿਵੇਂ 'ਪੜੋ੍ਹ, ਲਿਖੋ ਤੇ ਸ਼ੰਘਰਸ਼ ਕਰੋ' ਸਾਨੂੰ ਉਨ੍ਹਾਂ ਦੇ ਦਰਸਾਏ ਹੋਏ ਮਿਸ਼ਨ ਨੂੰ ਪ੍ਰਫੁੱਲਤ ਕਰਨ ਪਾਰਟੀਬਾਜ਼ੀ ਤੋਂ ਉਪਰ ਉੱਠ ਕੁ ਉਨ੍ਹਾਂ ਮਹਾਨ ਰਹਿਬਰਾਂ ਦੇ ਜਨਮ ਦਿਹਾੜੇ ਅਤੇ ਪ੍ਰਰੀ-ਨਿਰਵਾਣ ਦਿਵਸ ਬੜੀ ਸ਼ਰਧਾ ਨਾਲ ਮਨਾਉਣੇ ਚਾਹੀਦੇ ਹਨ। ਸਾਡੇ ਵੱਲੋਂ ਉਨ੍ਹਾਂ ਮਹਾਨ ਰਹਿਬਰਾਂ ਨੂੰ ਸੱਚੀ ਤੇ ਸੁੱਚੀ ਸ਼ਰਧਾਜਲੀ ਹੋਵੇਗੀ। ਇਸ ਮੌਕੇ ਬਹਾਦਰ ਸਿੰਘ ਸ਼ੇਰਗਿੱਲ ਮੈਨੇਜਰ ਕਬੱਡੀ ਫੈਡਰੇਸ਼ਨ ਯੂਕੇ, ਭੁਪਿੰਦਰ, ਕਾਮਰੇਡ ਕੁਲਦੀਪ ਿਝੰਗੜ, ਨਿਰਮਲ ਮਹਿੰਮੀ, ਕਿ੍ਸ਼ਨ ਕੁਮਾਰ, ਨਿਰਮਲ ਢੰਡਾ, ਹਰਦੀਪ ਸ਼ਰਮਾ, ਰੇਸ਼ਮ ਕੌਰ, ਗੁਰਪਾਲ ਕੌਰ, ਜੋਗਿੰਦਰ ਸਿੰਘ, ਕਸ਼ਮੀਰ ਸਿੰਘ ਪੱਪੂ, ਸੁਰਿੰਦਰ ਿਛੰਦਾ, ਕੁਲਦੀਪ ਸਿੰਘ ਢੰਡਾ ਜੇਈ, ਜਸਵਿੰਦਰ ਢੰਡਾ, ਨਿਰਮਲ ਸਿੰਘ, ਸੁੱਚਾ ਸਿੰਘ ਿਝੰਗੜ, ਸਰਜੀਤ ਸਿੰਘ ਬੰਬੇ, ਜੋਗਿੰਦਰ ਸਿੰਘ ਸ਼ੇਰ ਗਿੱਲ, ਪਿਆਰਾ ਸਿੰਘ, ਗਿਆਨ ਚੰਦ, ਅਮਰਨਾਥ, ਲਾਲ ਚੰਦ, ਰਾਜੇਸ਼ ਕੁਮਾਰ, ਸੁਰਜੀਤ ਰਾਮ, ਰਣਜੀਤ, ਮੱਖਣ ਸਿੰਘ, ਹਰਦੀਪ ਸਿੰਘ ਤੋਂ ਇਲਾਵਾ ਹੋਰ ਪਿੰਡ ਵਾਸੀ ਵੀ ਹਾਜ਼ਰ ਸਨ।