ਵਿਜੇ ਜਯੋਤੀ, ਨਵਾਂਸ਼ਹਿਰ : ਸਥਾਨਕ ਗੜ੍ਹਸ਼ੰਕਰ ਰੋਡ ਵਿਖੇ ਰਹਿਣ ਵਾਲੀ ਹੋਣਹਾਰ ਲੜਕੀ ਤਰਨਜੋਤ ਕੌਰ ਦਾ ਸਨਮਾਨ ਲਾਇਨ ਕਲੱਬ ਨਵਾਂਸ਼ਹਿਰ ਐਕਟਿਵ ਵੱਲੋਂ ਕੀਤਾ ਗਿਆ। ਇਸ ਦੌਰਾਨ ਜਾਣਕਾਰੀ ਦਿੰਦੇ ਹੋਏ ਕਲੱਬ ਪ੍ਰਧਾਨ ਤਰਲੋਚਨ ਸਿੰਘ ਵਿਰਦੀ ਨੇ ਦੱਸਿਆ ਕਿ ਤਰਨਜੋਤ ਕੌਰ ਜੋਤ ਕੰਪਿਊਟਰ ਐਜੂਕੇਸ਼ਨ ਸੈਂਟਰ ਰਾਹੀਂ ਕਰੀਬ 70 ਬੱਚਿਆਂ ਨੂੰ ਫ੍ਰੀ ਟਿਊਸ਼ਨਾਂ ਦੇਣ ਦੇ ਨਾਲ-ਨਾਲ ਫਰੀ ਕੰਪਿਊਟਰ ਦੀ ਸਿੱਖਿਆ ਵੀ ਦੇ ਰਹੀ ਹੈ। ਉਨਾਂ੍ਹ ਦੱਸਿਆ ਕਿ ਕਲੱਬ ਵੱਲੋਂ ਸਮੇਂ-ਸਮੇਂ 'ਤੇ ਹੋਣਹਾਰ ਬੱਚੇ, ਅਧਿਆਪਕ ਅਤੇ ਖਿਡਾਰੀਆਂ ਦਾ ਸਨਮਾਨ ਕੀਤਾ ਜਾਂਦਾ ਹੈ। ਇਸ ਮੌਕੇ ਪ੍ਰਦੀਪ ਭਨੋਟ, ਵਿਜੇ ਕੁਮਾਰ ਜੋਤੀ, ਬਲਵੀਰ ਸਿੰਘ, ਲਖਵੀਰ ਸਿੰਘ, ਬਲਵਿੰਦਰ ਸਿੰਘ ਰਿੰਕੂ, ਵਿਨੇ ਗਾਬਾ, ਬਲਦੀਪ ਸਿੰਘ, ਅਮਰੀਕ ਸਿੰਘ ਲੈਕਚਰਾਰ, ਪ੍ਰਸ਼ੋਤਮ ਬੈਂਸ, ਨਰੇਸ਼ ਚੰਦਰ ਅਰੋੜਾ, ਜਗਤਾਰ ਲੋਧੀਪੁਰ,ਅਜੇ ਭਾਰਤੀ,ਜਸਵਿੰਦਰ ਕੌਰ,ਭੂਪਿੰਦਰ ਸਿੰਘ ਆਦਿ ਵੀ ਹਾਜ਼ਰ ਸਨ।