ਜਗਤਾਰ ਮਹਿੰਦੀਪੁਰੀਆ/ਤਜਿੰਦਰ ਜੋਤ, ਬਲਾਚੌਰ

ਨਗਰ ਕੌਂਸਲ ਬਲਾਚੌਰ ਵਿਚ ਪੈਂਦੇ ਪਿੰਡ ਮਹਿੰਦੀਪੁਰ ਦੇ ਲੈਫ:ਜਨ:ਬਿਕਰਮ ਸਿੰਘ ਮੈਮੋਰੀਅਲ ਸੀਨੀਅਰ ਸੈਕੰਡਰੀ ਸਕੂਲ ਵਿਚ ਦੋ ਰੋਜ਼ਾ ਬੱਚਿਆਂ ਦੇ ਸਾਇੰਸ ਵਿਸ਼ੇ ਉਪਰ ਮੁਕਾਬਲੇ ਕਰਾਏ ਗਏ। ਇਹ ਮੁਕਾਬਲੇ ਲਖਵੀਰ ਰਾਮ ਬਲਾਕ ਇੰਚਾਰਜ ਅਤੇ ਸਕੂਲ ਦੇ ਸਕੂਲ ਪਿੰ੍ਸੀਪਲ ਸੁਖਜੀਤ ਸਿੰਘ ਅਤੇ ਜਗਮੋਹਨ ਸਿੰਘ ਇੰਚਾਰਜ ਦੀ ਨਿਗਰਾਨੀ ਹੇਠ ਸ਼ੁਰੂ ਅਤੇ ਸੰਪਨ ਹੋਇਆ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਕੂਲ ਪਿੰ੍ਸੀਪਲ ਸੁਖਜੀਤ ਸਿੰਘ ਨੇ ਦੱਸਿਆ ਕਿ ਇਹ ਮੁਕਾਬਲੇ ਵਿਦਿਆਰਥੀਆਂ ਦੀ ਲਿਆਕਤ ਨੂੰ ਹੋਰ ਨਿਖਾਰਨ ਦੇ ਇਵਜ ਵਜੋਂ ਕਰਵਾਏ ਗਏ ਹਨ। ਜਿਸ 'ਚ ਬਲਾਕ ਬਲਾਚੌਰ-2 ਅਧੀਨ ਆਉਂਦੇ ਕਰੀਬ 30 ਵੱਖ-ਵੱਖ ਸਕੂਲਾਂ ਦੇ ਵਿਦਿਆਰਥੀਆਂ ਨੇ ਭਾਗ ਲਿਆ। ਜਿਸ ਦੇ ਪਹਿਲੇ ਦਿਨ 6ਵੀਂ ਕਲਾਸ ਤੋਂ 8ਵੀਂ ਕਲਾਸ ਦੇ ਵਿਦਿਆਰਥੀਆਂ ਅਤੇ ਦੂਜੇ ਦਿਨ 9ਵੀਂ ਤੋਂ 10ਵੀ ਕਲਾਸ ਦੇ ਵਿਦਿਆਰਥੀਆਂ ਨੇ ਭਾਗ ਲਿਆ। ਉਨਾਂ੍ਹ ਆਖਿਆ ਕਿ ਬੱਚਿਆਂ 'ਚ ਸਾਇੰਸ ਦੇ ਵਿਸ਼ੇ ਨੂੰ ਲੈ ਕੇ ਕਰਾਏ ਇਸ ਸੈਮੀਨਾਰ ਮੁਕਾਬਲਿਆਂ ਨੂੰ ਲੈ ਕੇ ਕਾਫੀ ਉਤਸ਼ਾਹ ਸੀ। ਉਨਾਂ੍ਹ ਨੂੰ ਵੱਖ-ਵੱਖ ਤਰਾਂ੍ਹ ਦੀਆਂ ਸਾਇੰਸ ਨਾਲ ਜੁੜੀਆਂ ਪ੍ਰਤੀਭਾ ਨੂੰ ਪੇਸ਼ ਕੀਤਾ ਗਿਆ। ਬੱਚਿਆਂ ਵੱਲੋਂ ਲਗਾਈਆਂ ਪ੍ਰਦਰਸ਼ਨੀਆਂ ਨੂੰ ਸਕੂਲ ਅਧਿਆਪਕਾਵਾਂ ਅਤੇ ਬੱਚਿਆਂ ਦੇ ਮਾਪਿਆਂ ਵੱਲੋਂ ਵੇਖਿਆ ਗਿਆ। ਇਸ ਮੌਕੇ ਲਖਵੀਰ ਰਾਮ ਬਲਾਕ ਇੰਚਾਰਜ, ਜਗਮੋਹਨ ਸਿੰਘ ਇੰਚਾਰਜ , ਦਰਸ਼ਨ ਸਿੰਘ ਲੈਕਚਰਾਰ, ਚਰਨਜੀਤ ਕੌਰ ਲੈਕਚਰਾਰ, ਸਰਬਜੀਤ ਕੌਰ, ਦੀਦਾਰ ਸਿੰਘ, ਬਲਵੰਤ ਸਿੰਘ ਸਮੇਤ ਹੋਰ ਵੀ ਅਧਿਆਪਕ, ਬੱਚਿਆ ਦੇ ਮਾਪੇ ਵੀ ਸ਼ਾਮਲ ਸਨ।