ਜਗਤਾਰ ਮਹਿੰਦੀਪੁਰੀਆ, ਬਲਾਚੌਰ : ਮਾਤਾ ਦੇ ਤੀਜੇ ਨਰਾਤੇ ਉਪਰ ਆਟੋ ਰਿਕਸ਼ਾ ਯੂਨੀਅਨ ਬਲਾਚੌਰ ਵੱਲੋਂ ਅਤੁੱਟ ਲੰਗਰ ਲਗਾਇਆ ਗਿਆ। ਜਿਸ 'ਚ ਵੱਡੀ ਗਿਣਤੀ ਵਿਚ ਦੂਰੋਂ ਨੇੜਿਓ ਪੁੱਜੀ ਸੰਗਤ ਨੇ ਲੰਗਰ ਛਕਿਆ ਅਤੇ ਮਾਤਾ ਜੀ ਦੇ ਦਰਬਾਰ ਨੂੰ ਚਾਲੇ ਪਾਏ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਬਾਬਾ ਬਲਿਆਣਾ ਵੈੱਲਫੇਅਰ ਸੁਸਾਇਟੀ ਆਟੋ ਯੂਨੀਅਨ ਬਲਾਚੌਰ ਦੇ ਪ੍ਰਧਾਨ ਨੰਬਰਦਾਰ ਰਾਜ ਕੁਮਾਰ ਕੰਗਨਾ ਬੇਟ ਅਤੇ ਬਲਵਿੰਦਰ ਸਿੰਘ ਫੌਜੀ ਨੇ ਸਾਂਝੇ ਤੌਰ 'ਤੇ ਦੱਸਿਆ ਕਿ ਉਨਾਂ੍ਹ ਦੀ ਆਟੋ ਯੂਨੀਅਨ ਵੱਲੋਂ ਸਮੂਹ ਮੈਬਰਾਂ ਦੇ ਸਹਿਯੋਗ ਨਾਲ ਹਰ ਸਾਲ ਮਾਤਾ ਦੇ ਤੀਜੇ ਨਰਾਤੇ ਉਪਰ ਅਤੁੱਟ ਲੰਗਰ ਲਗਾਇਆ ਜਾਂਦਾ ਹੈ। ਮਾਛੀਵਾੜਾ ਤੋਂ ਵੱਡੀ ਗਿਣਤੀ 'ਚ ਚੱਲਕੇ ਸੰਗਤ ਕੰਗਨਾ ਪੁਲ ਪੁੱਜਦੀ ਹੈ। ਉਨਾਂ੍ਹ ਨੂੰ ਦੀ ਆਮਦ ਉਪਰ ਉਨਾਂ੍ਹ ਦਾ ਨਿੱਘਾ ਸਵਾਗਤ ਕਰਦਿਆਂ ਉਨਾਂ੍ਹ ਨੂੰ ਲੰਗਰ ਵਰਤਿਆ ਜਾਂਦਾ ਹੈ। ਇਸ ਸਥਾਨ ਉਪਰ ਲੰਗਰ ਛਕਣ ਉਪਰੰਤ ਕੁਝ ਸਮਾਂ ਅਰਾਮ ਕਰਨ ਉਪਰੰਤ ਸੰਗਤ ਮਾਤਾ ਨੈਣਾ ਦੇਵੀ ਜੀ ਦੇ ਦਰਬਾਰ ਨਤਮਸਤਕ ਹੋਣ ਲਈ ਚਾਲੇ ਪਾਉਂਦੀ ਹੈ। ਉਨ੍ਹਾਂ ਦੱਸਿਆ ਕਿ ਇਹ ਲੰਗਰ ਸਮੂਹ ਮੈਂਬਰਾਂ ਦੇ ਵੱਡਮੁੱਲੇ ਸਹਿਯੋਗ ਨਾਲ ਹੀ ਲਗਾਇਆ ਜਾਂਦਾ ਹੈ। ਇਸ ਮੌਕੇ ਖ਼ਜ਼ਾਨਚੀ ਜਗਨ ਨਾਥ, ਬੰਸੀ ਮੈਂਬਰ, ਪੇ੍ਮ ਕੁਮਾਰ ਮਹਿੰਦੀਪੁਰੀਆ, ਨਰੈਣ ਸਿੰਘ, ਸੇਵਾਦਾਰ ਮਲਕੀਤ ਸਿੰਘ, ਰਵੀ ਕੁਮਾਰ, ਪਿੰ੍ਸ, ਰਤਨ ਚੰਦ, ਬਲਕਾਰ ਸਿੰਘ, ਹਰਜਾਪ ਸਿੰਘ, ਹਰਵਿੰਦਰ ਸਿੰਘ ਲੱਕੀ, ਭੁਪਿੰਦਰ ਪੰਡਿਤ, ਜੋਗਾ ਸਿੰਘ ਸਮੇਤ ਹੋਰ ਵੀ ਪ੍ਰ੍ਮੁੱਖ ਸ਼ਖ਼ਸੀਅਤਾਂ ਮੌਜੂਦ ਸਨ।