ਸਟਾਫ ਰਿਪੋਰਟਰ,ਨਵਾਂਸ਼ਹਿਰ ; ਸ਼ੋ੍ਮਣੀ ਅਕਾਲੀ ਦਲ ਨਵਾਂਸ਼ਹਿਰ ਦੇ ਆਗੂਆਂ ਵੱਲੋਂ ਸ਼ੋ੍ਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਥੇਦਾਰ ਗੁਰਬਖਸ਼ ਸਿੰਘ ਖ਼ਾਲਸਾ ਨੂੰ ਜੂਨੀਅਰ ਮੀਤ ਪ੍ਰਧਾਨ ਬਣਾਏ ਜਾਣ 'ਤੇ ਚੰਡੀਗੜ੍ਹ ਵਿਖੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦਾ ਵਿਸ਼ੇਸ਼ ਧੰਨਵਾਦ ਕੀਤਾ ਗਿਆ। ਇਸ ਦੌਰਾਨ ਸ੍ਰੀ ਬਾਦਲ ਨੇ ਕਿਹਾ ਕਿ ਅਕਾਲੀ ਦਲ ਹਮੇਸ਼ਾ ਹੀ ਮਿਹਨਤੀ ਅਤੇ ਇਮਾਨਦਾਰ ਵਰਕਰਾਂ ਦੀ ਕਦਰ ਕਰਦਾ ਹੈ। ਉਨ੍ਹਾਂ ਜਥੇਦਾਰ ਖ਼ਾਲਸਾ ਨੂੰ ਕਿਹਾ ਕਿ ਹਮੇਸ਼ਾ ਹੀ ਜਿੱਥੇ ਪਾਰਟੀ ਦੀ ਚੜ੍ਹਦੀ ਕਲਾ ਲਈ ਕਾਰਜ ਕਰਦੇ ਹਨ, ਉੱਥੇ ਨਾਲ ਹੀ ਸਮਾਜਿਕ ਲੋਕ ਭਲਾਈ ਕੰਮ ਵੀ ਕਰਨੇ ਚਾਹੀਦੇ ਹਨ।

ਅੰਤ 'ਚ ਜਥੇਦਾਰ ਗੁਰਬਖਸ਼ ਸਿੰਘ ਖ਼ਾਲਸਾ ਦੇ ਨਾਲ ਗਏ ਆਗੂਆਂ ਨੇ ਸ੍ਰੀ ਬਾਦਲ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਉਹ ਲੋਕ ਸੇਵਾ ਨੂੰ ਸਮਰਪਣ ਦੀ ਭਾਵਨਾ ਨਾਲ ਕਾਰਜ ਕਰਦੇ ਰਹਿਣਗੇ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਜਥੇਦਾਰ ਬੁੱਧ ਸਿੰਘ ਬਲਾਕੀਪੁਰ, ਬੀਬੀ ਸੁਨੀਤਾ ਚੌਧਰੀ, ਜਥੇਦਾਰ ਸੰਤੋਖ ਸਿੰਘ ਮੱਲਾ, ਨਵਦੀਪ ਸਿੰਘ ਅਨੋਖਰਵਾਲ, ਹਰਦੀਪ ਸਿੰਘ ਕੋਟ ਰਾਂਝਾ, ਰੁਪਿੰਦਰ ਸਿੰਘ ਸੈਣੀ, ਪ੍ਰਭਜੀਤ ਸਿੰਘ ਮਿੱਠਾ ਅਤੇ ਹਨੀ ਟੌਂਸਾ ਹਾਜ਼ਰ ਸਨ।