ਸਟਾਫ ਰਿਪੋਰਟਰ, ਨਵਾਂਸ਼ਹਿਰ : ਪੁਲਿਸ ਨੇ ਵਿਦੇਸ਼ ਭੇਜਣ ਦੇ ਨਾਂ 'ਤੇ 3.30 ਲੱਖ ਦੀ ਠੱਗੀ ਮਾਰਨ ਵਾਲੇ ਕਥਿਤ ਟਰੈਵਲ ਏਜੰਟ ਦੇ ਖਿਲਾਫ਼ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪੁਲਿਸ ਖਾਣਾ ਰਾਹੋਂ ਨੂੰ ਦਿੱਤੀ ਸ਼ਿਕਾਇਤ ਵਿਚ ਗੁਰਦੇਵ ਸਿੰਘ ਪੁੱਤਰ ਦਲਵੀਰ ਸਿੰਘ ਵਾਸੀ ਮੱਲਾ ਬੇਦੀਆਂ ਨੇ ਦੱਸਿਆ ਕਿ ਉਸ ਨੂੰ ਵਿਦੇਸ਼ ਸਪੇਨ ਭੇਜਣ ਦੇ ਨਾਮ ਤੇ 3.30 ਲੱਖ ਰੁਪਏ ਦੀ ਠੱਗੀ ਮਾਰੀ। ਇਸ ਮਾਮਲੇ ਦੀ ਪੜਤਾਲ ਡੀਐੱਸਪੀ ਹਰਨੀਲ ਸਿੰਘ ਅਤੇ ਇੰਚਾਰਜ ਈਓ ਵਿੰਗ ਵੱਲੋਂ ਕੀਤੀ ਗਈ। ਜਿਸ ਦੀ ਰਿਪੋਰਟ ਤੋਂ ਬਾਅਦ ਪੁਲਿਸ ਨੇ ਕਥਿਤ ਮੁਲਜ਼ਮ ਹਰਬੰਸ ਲਾਲ ਪੁੱਤਰ ਅਮਰਨਾਥ ਹਾਲ ਵਾਸੀ ਨੇੜੇ ਕਚਿਹਰੀਆਂ ਬੱਚਤ ਨਗਰ ਰੂਪਨਗਰ ਧਾਰਾ 406,420 ਆਈਪੀਸੀ, 13 ਟ੍ਰੈਵਲ ਏਕਟ, 24 ਇਮੀਗ੍ਰੇਸ਼ਨ ਐਕਟ ਤਹਿਤ ਪੁਲਿਸ ਥਾਣਾ ਰਾਹੋਂ ਵਿਖੇ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।