ਜਸਵਿੰਦਰ ਕੌਰ ਗੁਣਾਚੌਰ, ਮੁਕੰਦਪੁਰ : ਰਾਜਾ ਸਾਹਿਬ ਸਕੂਲ ਆਪਣੀ ਉਚੇਰੀ ਸਿੱਖਿਆ ਲਈ ਖੇਤਰ ਭਰ 'ਚ ਮਸ਼ਹੂਰ ਹੈ। ਇਸੇ ਸੰਦਰਭ ਵਿਚ ਸਕੂਲ 'ਚ ਸੀਨੀਅਰ ਵਿੰਗ ਨੇ ਆਪਣੇ ਬੱਚਿਆਂ ਦੇ ਗੀਤ ਤੇ ਸਭਿਆਚਾਰਕ ਗੀਤਾਂ 'ਤੇ ਡਾਂਸ ਮੁਕਾਬਲੇ ਕਰਵਾਏ। ਜਾਣਕਾਰੀ ਦਿੰਦੇ ਹੋਏ ਨਿਊਜ਼ ਇੰਚਾਰਜ ਟਵਿੰਕਲ ਸੈਣੀ ਨੇ ਦੱਸਿਆ ਕਿ ਵਿਦਿਆਰਥੀਆਂ ਨੇ ਆਪਣੇ ਉਮਰ ਤੇ ਸੋਚ ਦੇ ਮੁਤਾਬਿਕ ਆਪਣੀ ਕਲਾਤਮਕਤਾ ਦੇ ਰੰਗ ਬਿਖੇਰੇ। ਪੋ੍ਗਰਾਮ ਦੇ ਅੰਤ ਵਿਚ ਪਿੰ੍ਸੀਪਲ ਅਤੇ ਮੈਨੇਜਰ ਸਾਹਿਬ ਨੇ ਵਿਦਿਆਰਥੀਆਂ ਨੂੰ ਉਨ੍ਹਾਂ ਦੀ ਕਲਾਕਾਰੀ ਤੇ ਵਧਾਈ ਦਿੱਤੀ ਅਤੇ ਜੇਤੂ ਵਿਦਿਆਰਥੀਆਂ ਨੂੰ ਇਨਾਮ ਵੀ ਵੰਡੇ। ਇਸ ਮੌਕੇ ਤਲਵਿੰਦਰ ਕੌਰ, ਅਧਿਆਪਿਕਾ ਚੇਤਨਾ ਰਾਣੀ, ਰਾਜਵਿੰਦਰ ਕੌਰ ਰਾਬਿਨ, ਅਮਨਦੀਪ ਕੌਰ, ਨਵੀ ਕੌਰ, ਅਧਿਆਪਕ ਜੈਸਮੀਨ ਕੌਰ, ਅਧਿਆਪਿਕ ਇਕਬਾਲ ਕੌਰ, ਕਿਰਨ, ਸੁਖਵਿੰਦਰ ਕੌਰ, ਨਰਿੰਦਰ ਕੌਰ ਅਤੇ ਬਲਵਿੰਦਰ ਕੌਰ, ਅਮਰਜੀਤ ਕੌਰ ਤੋਂ ਇਲਾਵਾ ਹੋਰ ਅਧਿਆਪਕ ਵੀ ਹਾਜ਼ਰ ਸਨ।