ਜਗਤਾਰ ਮਹਿੰਦੀਪੁਰੀਆ/ਤਜਿੰਦਰ ਜੋਤ, ਬਲਾਚੌਰ

ਆਜ਼ਾਦ ਪ੍ਰਰੈਸ ਐਂਡ ਵੈੱਲਫੇਅਰ ਕਲੱਬ ਪ੍ਰਧਾਨ ਨਰੇਸ਼ ਕੁਮਾਰ (ਹੈਪੀ ਰਾਣਾ) ਦੇ ਪੂਜਨੀਕ ਮਾਤਾ ਜੀ ਰਕਸ਼ਾ ਰਾਣੀ (85) ਜਿਹੜੇ ਕਿ ਬੀਤੇ 19 ਨਵੰਬਰ 2021 ਨੂੰ ਵਾਹਿਗੁਰੂ ਵੱਲੋਂ ਬਖਸ਼ੀ ਸਵਾਸਾ ਦੀ ਪੂੰਜੀ ਨੂੰ ਭੋਗਦੇ ਹੋਏ ਆਪਣੇ ਹੱਸਦੇ ਵੱਸਦੇ ਪਰਿਵਾਰ ਨੂੰ ਅਲਵਿਦਾ ਆਖ ਗੁਰੂ ਚਰਨਾ 'ਚ ਜਾ ਵਿਰਾਜੇ ਸਨ। ਅੱਜ ਉਨਾਂ੍ਹ ਦੀ ਆਤਮਿਕ ਸ਼ਾਂਤੀ ਲਈ ਰੱਖੇ ਗਰੁੜ ਪੁਰਾਣ ਦੇ ਪਾਠ ਦੇ ਭੋਗ, ਰਸਮ ਪਗੜੀ ਸਥਾਨਕ ਬਲਾਚੌਰ ਦੇ ਸੀਤਾ ਰਾਮ ਮੰਦਿਰ ਵਿਖੇ ਹੋਈ। ਜਿਸ 'ਚ ਵੱਡੀ ਗਿਣਤੀ 'ਚ ਧਾਰਮਿਕ, ਵੱਖ-ਵੱਖ ਪਾਟੀਆਂ ਦੇ ਆਗੂ, ਪਤਵੰਤਿਆਂ ਸਮੇਤ ਪੱਤਰਕਾਰ ਭਾਈਚਾਰੇ ਨੇ ਸ਼ਾਮਲ ਹੋ ਕੇ ਵਿਛੜੀ ਰੂਹ ਦੀ ਆਤਮਿਕ ਸ਼ਾਂਤੀ ਲਈ ਅਰਦਾਸ ਕੀਤੀ ਅਤੇ ਪਰਿਵਾਰ ਨਾਲ ਦੁੱਖ ਦਾ ਪ੍ਰਗਟਾਵਾ ਕੀਤਾ। ਸਮਾਗਮ ਦੌਰਾਨ ਵੱਖ-ਵੱਖ ਬੁਲਾਰਿਆਂ ਨੇ ਆਪਣੇ ਸੰਬੋਧਨ 'ਚ ਆਖਿਆ ਕਿ ਮਾਂ ਦਾ ਰੁਤਬਾ ਜੱਗ 'ਚ ਰੱਬ ਤੋਂ ਵੀ ਵੱਡਾ ਹੈ। ਜਿਸ ਤੋਂ ਸਾਰੀ ਉਮਰ ਬੱਚਿਆ ਨੂੰ ਸਹੀ ਪੇ੍ਰਰਨਾ ਮਿਲਦੀ ਰਹਿੰਦੀ ਅਤੇ ਮਾਂ ਦਾ ਤੁਰ ਜਾਣਾ ਕਦੇ ਵੀ ਨਾ ਪੂਰਾ ਹੋਣ ਵਾਲਾ ਘਾਟਾ ਹੈ, ਕਿਉਕਿ ਮਾਂ ਦੀ ਜਗ੍ਹਾ ਹੋਰ ਕੋਈ ਵੀ ਨਹੀਂ ਲੈ ਸਕਦਾ ਹੈ। ਵਾਹਿਗੁਰੂ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ ਅਤੇ ਮਾਤਾ ਜੀ ਨੂੰ ਆਪਣੇ ਚਰਨਾ ਵੀ ਵਾਸਾ ਦੇਵੇ। ਇਸ ਮੌਕੇ ਸਤਵੀਰ ਸਿੰਘ ਪੱਲੀ ਿਝੱਕੀ ਚੇਅਰਮੈਨ ਜ਼ਿਲ੍ਹਾ ਪਲੈਨਿੰਗ ਬੋਰਡ, ਨਗਰ ਕੌਂਸਲ ਬਲਾਚੌਰ ਦਾ ਪ੍ਰਧਾਨ ਨਰਿਦਰ ਘਈ, ਰਜਿੰਦਰ ਿਛੰਦੀ, ਰਾਜਪਾਲ ਚੌਹਾਨ, ਰਾਜਵਿੰਦਰ ਲੱਕੀ, ਸੰਤੋਸ਼ ਕਟਾਰੀਆ, ਨੰਦ ਕਿਸ਼ੋਰ, ਕੇਸ਼ੀ ਰਾਣਾ, ਧਰੁਵ ਰਾਣਾ, ਰਾਜੂ ਆਨੰਦ, ਮਾਸਟਰ ਜਗਦੀਸ਼, ਸਾਬਕਾ ਪ੍ਰਧਾਨ ਰਣਦੀਪ ਕੌਸ਼ਲ, ਪਰਵਿੰਦਰ ਪੰਮਾ ਕੌਂਸਲਰ, ਰਿੱਕੀ ਬਜਾਜ, ਮੰਗਾ ਰਾਣਾ, ਕਸ਼ਮੀਰ ਸਿੰਘ ਿਢੱਲੋ , ਬੱਬੂ ਰਾਣਾ, ਪਿੰ੍ਸੀਪਲ ਨਰਿੰਦਰ ਕੁਮਾਰ ਸ਼ਰਮਾਂ, ਰਾਮਾ ਧੀਮਾਨ, ਰਮੇਸ਼ ਬਜਾਜ, ਪਰਮਜੀਤ ਅਰੌੜਾ, ਅਮਰਜੀਤ ਘੁੱਕਾ, ਡਾ. ਇੰਦਰ ਮੋਹਨ ਕਟਾਰੀਆ, ਕਰਨ ਕਟਾਰੀਆ, ਚੰਦਰ ਮੋਹਨ ਜੇਡੀ, ਸੁਰਿੰਦਰ ਪਾਲ ਭੱਟੀ, ਮਨਜੀਤ ਬੇਦੀ, ਨਰਿੰਦਰ ਨਾਥ ਸੂਦਨ, ਡਾ. ਰਜਿੰਦਰ ਲੱਕੀ, ਐਡਵੋਕੇਟ ਕ੍ਰਿਸ਼ਨ ਭੁੱਟਾ, ਬਿੱਟਾ ਰਾਣਾ, ਸੇਠੀ ਥੋਪੀਆ, ਅਸ਼ੋਕ ਸੇਠੀ, ਸਤੀਸ਼ ਜੈਨ, ਰਾਜ ਕੁਮਾਰ ਸੁੰਦਰ, ਬਗੀਚਾ ਸਿੰਘ, ਨਿਰਮਲ ਸਿੰਘ ਬੀਈਈ, ਵਿਸ਼ਾਲ ਰਾਣਾ, ਕਮਲਜੀਤ ਲਾਲੀ, ਤਜਿੰਦਰ ਜੋਤ, ਜਸਵਿੰਦਰ ਮਜਾਰਾ, ਜੰਗ ਬਹਾਦਰ, ਉਮੇਸ਼ ਜੋਸ਼ੀ, ਹਰਜਾਪ ਸਿੰਘ ਲਾਡੀ, ਜਤਿੰਦਰਪਾਲ ਕਲੇਰ, ਮੋਹਿਤ ਕੁਮਾਰ, ਸ਼ਾਮਾ, ਨੂੰਹ ਰੇਨੂੰ ਬਾਲਾ, ਅਨੀਤਾ ਰਾਣਾ, ਅਲਕਾ ਰਾਣਾ, ਜਗਦੀਪ ਰਾਣਾ, ਸਮੇਤ ਪੋਤੇ, ਰਿਸ਼ਤੇਦਾਰ ਅਤੇ ਸਮੇਤ ਹੋਰ ਵੀ ਪ੍ਰਮੁੱਖ ਸਖਸ਼ੀਅਤਾਂ ਹਾਜ਼ਰ ਸਨ।