ਪ੍ਰਦੀਪ ਭਨੋਟ, ਨਵਾਂਸ਼ਹਿਰ : ਆਮ ਆਦਮੀ ਪਾਰਟੀ ਦੀ ਜ਼ਿਲ੍ਹਾ ਇਕਾਈ ਵੱਲੋਂ ਸ਼ਾਹ ਅਤੇ ਚੰਨੀ ਦਾ ਪੁਤਲਾ ਫੂਕ ਕੇ ਪ੍ਰਦਰਸ਼ਨ ਕੀਤਾ। ਮਨੋਹਰ ਲਾਲ ਗਾਬਾ ਜ਼ਿਲ੍ਹਾ ਸੈਕਟਰੀ, ਬੀਬੀ ਸੰਤੋਸ਼ ਕਟਾਰੀਆ ਹਲਕਾ ਇੰਚਾਰਜ ਬਲਾਚੌਰ, ਲਲਿਤ ਮੋਹਨ ਹਲਕਾ ਇੰਚਾਰਜ ਨਵਾਂਸ਼ਹਿਰ, ਸਤਨਾਮ ਚੇਚੀ ਜਲਾਲਪੁਰ ਸੂਬਾ ਸੰਯੁਕਤ ਸਕੱਤਰ ਕਿਸਾਨ ਵਿੰਗ ਦੀ ਅਗਵਾਈ ਵਿਚ ਕੀਤਾ। ਇਸ ਮੌਕੇ ਮਨੋਹਰ ਲਾਲ ਗਾਬਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਕੇਂਦਰ ਸਰਕਾਰ ਵੱਲੋਂ ਪੰਜਾਬ ਵਿਚ ਸੀਮਾ ਬਲ (ਬੀਐੱਸਐੱਫ) ਦੇ ਅਧਿਕਾਰ ਖੇਤਰ ਵਿਚ ਵਾਧਾ ਕਰਕੇ ਇਸ ਨੂੰ ਅੰਤਰਰਾਸ਼ਟਰੀ ਸਰਹੱਦ ਤੋਂ 15 ਕਿਲੋਮੀਟਰ ਤੋਂ ਵਧਾ ਕੇ 50 ਕਿਲੋਮੀਟਰ ਕਰਨ ਦੇ ਫ਼ੈਸਲੇ ਦਾ ਸਖਤ ਵਿਰੋਧ ਕਰਦੀ ਹੈ।

ਇਸ ਮੌਕੇ ਬੀਬੀ ਸੰਤੋਸ਼ ਕਟਾਰੀਆ ਨੇ ਕਿਹਾ ਮੁੱਖ ਮੰਤਰੀ ਚੰਨੀ ਨੇ ਕੇਂਦਰੀ ਗ੍ਰਹਿ ਮੰਤਰੀ ਸ਼ਾਹ ਨਾਲ ਮੁਲਾਕਾਤ ਕਰਕੇ ਅਤੇ ਸੁਰੱਖਿਆ ਦੀ ਦੁਹਾਈ ਪਾ ਕੇ ਪੰਜਾਬ 'ਤੇ ਇਹ ਫਰਮਾਨ ਜਾਰੀ ਕਰਵਾ ਦਿੱਤਾ। ਅਸਲ ਵਿਚ ਮੁਲਾਕਾਤ ਵਿਚ ਚੰਨੀ ਪੰਜਾਬ ਨੂੰ ਕੇਂਦਰ ਕੋਲ ਵੇਚ ਆਏ ਹਨ। ਇਸ ਮੌਕੇ ਲਲਿਤ ਮੋਹਨ ਨੇ ਕਿਹਾ ਮੁੱਖ ਮੰਤਰੀ ਚੰਨੀ ਨੂੰ ਜਵਾਬ ਦੇਣਾ ਚਾਹੀਦਾ ਕਿ ਉਹ ਪੰਜਾਬ ਦਾ ਇਨ੍ਹਾਂ ਵੱਡਾ ਨੁਕਸਾਨ ਕਿਵੇਂ ਕਰਵਾ ਸਕਦੇ ਹਨ। ਇਹ ਬਿਲਕੁਲ ਵੀ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਇਸ ਦਾ ਖਾਮਿਆਜਾ ਕਾਂਗਰਸ ਪਾਰਟੀ ਤੇ ਭਾਜਪਾ ਪਾਰਟੀ ਨੂੰ 2022 ਦੀਆਂ ਚੋਣਾਂ ਵਿਚ ਭੁਗਤਣਾ ਪਵੇਗਾ।

ਇਸ ਮੌਕੇ ਗਗਨ ਅਗਨੀਹੋਤਰੀ, ਮਹਿੰਦਰ ਸਿੰਘ ਸੇਵਾਮੁਕਤ ਡੀਐੱਸਪੀ, ਰਾਜਦੀਪ ਸ਼ਰਮਾ, ਬਲਵੀਰ ਕਰਨਾਣਾ, ਰਣਵੀਰ ਰਾਣਾ, ਰਾਜੇਸ਼ ਕੁਮਾਰ ਚੈਂਬਰ, ਬਿੱਟਾ ਰਾਣਾ, ਰਾਜ ਕੁਮਾਰ, ਸੁਰਿੰਦਰ ਸਿੰਘ, ਲਛਮਣ ਸਿੰਘ, ਬਿੰਦਰ ਕੁਮਾਰੀ, ਪੁਸ਼ਪਾ ਦੇਵੀ, ਕੁਲਵੀਰ ਕੌਰ, ਗੀਤਾ ਦੇਵੀ, ਸ਼ਾਲੂ ਭੁੱਚਰ, ਸੁਰਿੰਦਰ ਬੈਂਸ, ਤੇਜਿੰਦਰ ਤੇਜਾ, ਰਾਜਿੰਦਰ ਸਿੰਘ ਲੋਹਟੀਆ, ਰਮਨ ਕਸਾਣਾ, ਸਿਮਰਜੀਤ ਸਿੰਘ, ਸਤਨਾਮ ਝਿੱਕਾ, ਲੱਡੂ ਮਹਾਲੋਂ, ਨਵੀਸ਼, ਹਰਮਨਜੀਤ ਸਿੰਘ, ਪ੍ਰਵੀਨ ਵਸ਼ਿਸ਼ਟ, ਰਾਧੇ ਸ਼ਾਮ, ਲੱਕੀ ਲੱਧੜ, ਬਲਵਿੰਦਰ ਐੱਮਸੀ, ਅਵਤਾਰ ਨੌਰਾ ਅਤੇ ਮਹੇਸ਼ ਕੁਮਾਰ ਆਦਿ ਵੀ ਹਾਜ਼ਰ ਸਨ।

Posted By: Ramanjit Kaur