ਜਗਤਾਰ ਮਹਿੰਦੀਪੁਰੀਆ, ਬਲਾਚੌਰ

ਕਾਂਗਰਸ ਹਾਈਕਮਾਨ ਵੱਲੋਂ ਚਰਨਜੀਤ ਸਿੰਘ ਚੰਨੀ ਨੂੰ ਮੁੱਖ ਮੰਤਰੀ ਪੰਜਾਬ ਨਿਯੁਕਤ ਕਰਨ 'ਤੇ ਬਲਾਚੌਰ 'ਚ ਵਿਧਾਇਕ ਚੌਧਰੀ ਦਰਸ਼ਨ ਲਾਲ ਮੰਗੂਪੁਰ ਦੀ ਅਗਵਾਈ ਹੇਠ ਯੂਥ ਕਾਂਗਰਸੀ ਨੇਤਾ ਅਜੈ ਮੰਗੁਪੂਰ ਦੀ ਅਗਵਾਈ ਹੇਠ ਕਾਂਗਰਸੀ ਆਗੂਆਂ ਅਤੇ ਵਰਕਰਾਂ ਵੱਲੋਂ ਲੋਕਾਂ ਨੂੰ ਲੱਡੂ ਵੰਡੇ ਗਏ। ਇਸ ਮੌਕੇ ਅਜੈ ਮੰਗੂਪੁਰ ਨੇ ਸਾਰੇ ਪੰਜਾਬ ਵਾਸੀਆਂ ਨੂੰ ਚਰਨਜੀਤ ਸਿੰਘ ਚੰਨੀ ਦੇ ਮੁੱਖ ਮੰਤਰੀ ਪੰਜਾਬ ਬਣਨ 'ਤੇ ਮੁਬਾਰਕਬਾਦ ਦਿੱਤੀ। ਅਜੈ ਮੰਗੂਪੁਰ ਨੇ ਕਿਹਾ ਕਿ ਉਹ ਜ਼ਮੀਨ ਨਾਲ ਜੁੜੇ ਲੀਡਰ ਹਨ। ਉਨ੍ਹਾਂ ਕਿਹਾ ਕਿ ਆਉਣ ਵਾਲਾ ਸਮਾਂ ਹੋਰ ਵੀ ਵਧੀਆ ਹੋਵੇਗਾ। ਉਨ੍ਹਾਂ ਕਿਹਾ ਕਿ ਕੈਬੀਨੇਟ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਕਾਂਗਰਸੀ ਆਗੂਆਂ ਤੇ ਵਰਕਰਾਂ ਨਾਲ ਬਲਾਚੌਰ ਤੋਂ ਇਕ ਸਾਈਕਲ ਰੈਲੀ ਕੱਢਦੇ ਹੋਏ ਖਟਕੜ ਕਲਾਂ ਵਿਖੇ ਸ਼ਹੀਦ-ਏ-ਆਜ਼ਮ. ਸ. ਭਗਤ ਸਿੰਘ ਨੂੰ ਸ਼ਰਧਾਂਜਲੀ ਭੇਂਟ ਕੀਤੀ ਸੀ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਇਹ ਯਾਦ ਹੋਵੇਗਾ ਉਸ ਸਮੇਂ ਬਲਾਚੌਰ ਦੀਆਂ ਕੁੱਝ ਸੜਕਾਂ ਖਸਤਾਹਾਲ ਵੀ ਸੀ। ਜਿਸ ਕਾਰਨ ਥੋੜੀ ਪਰੇਸ਼ਾਨੀ ਆਈ ਸੀ। ਅਜੈ ਮੰਗੂਪੁਰ ਨੇ ਕਿਹਾ ਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਅਗਵਾਈ ਹੇਠ ਬਲਾਚੌਰ ਹਲਕੇ ਦਾ ਸਰਵ ਪੱਖੀ ਵਿਕਾਸ ਹੋਵੇਗਾ। ਉਨਾਂ੍ਹ ਕਿਹਾ ਕਿ ਮੁੱਖ ਮੰਤਰੀ ਪੰਜਾਬ ਹੁਣ ਬਲਾਚੌਰ ਹਲਕੇ ਦੇ ਲੋਕਾਂ ਦੇ ਰਹਿੰਦੇ ਕੰਮਾ ਨੂੰ ਨੇਪਰੇ ਚਾੜ੍ਹਣਗੇ। ਉਨ੍ਹਾਂ ਕਿਹਾ ਕਿ ਚੰਨੀ ਸਾਹਿਬ ਨੂੰ ਆਪੋਜੀਸ਼ਨ ਦਾ ਲੀਡਰ ਬਣਾਇਆ ਸੀ ਉਦੋਂ ਉਨ੍ਹਾਂ ਦੀ ਕੁਆਲਿਟੀ ਨੂੰ ਦੇਖਿਆ ਗਿਆ ਸੀ। ਚਰਨਜੀਤ ਸਿੰਘ ਚੰਨੀ ਸਾਰੇ ਸਮਾਜ ਨੂੰ ਦੇ ਵਰਗਾਂ ਨੂੰ ਇਕ ਸਾਥ ਲੈ ਕੇ ਚੱਲਣਗੇ ਅਤੇ ਪੂਰੇ ਪੰਜਾਬ ਦਾ ਵਿਕਾਸ ਕਰਵਾਉਣਗੇ। ਉਨ੍ਹਾਂ ਕਿਹਾ ਕਿ ਹੁਣ ਬਲਾਚੌਰ ਬੁਲੰਦੀਆਂ 'ਤੇ ਪਹੁੰਚੇਗਾ। ਇਸ ਮੌਕੇ ਬਲਾਕ ਸੰਮਤੀ ਬਲਾਚੌਰ ਦੇ ਚੇਅਰਮੈਨ ਧਰਮਪਾਲ ਭਰਥਲਾ ਨੇ ਕਿਹਾ ਕਿ ਕਾਂਗਰਸ ਹਾਈਕਮਾਨ ਨੇ ਜੋ ਐੱਸਸੀ ਸਮਾਜ ਦੇ ਨੁਮਾਇੰਦੇ ਨੰੂ ਮੁੱਖ ਮੰਤਰੀ ਦਾ ਅਹੁਦਾ ਦੇ ਕੇ ਜੋ ਮਾਣ ਬਖਸ਼ਿਆ ਹੈ। ਉਸ ਨਾਲ ਬਲਾਚੌਰ ਹਲਕੇ ਦੇ ਐੱਸਸੀ ਸਮਾਜ ਦੇ ਲੋਕ ਕਾਫੀ ਖੁਸ਼ ਹਨ। ਉਨ੍ਹਾਂ ਕਿਹਾ ਕਿ ਬਲਾਚੌਰ ਹਲਕੇ ਨਾਲ ਮੁੱਖ ਮੰਤਰੀ ਦਾ ਪੁਰਾਣੀ ਸਾਂਝ ਹੈ ਅਤੇ ਹੁਣ ਤਾਂ ਇਹ ਘਰ ਵਾਲਾ ਕੰਮ ਹੋ ਗਿਆ ਹੈ। ਹਣ ਤਾਂ ਬਲਾਚੌਰ ਹਲਕੇ ਨੂੰ ਖੁੱਲ੍ਹੇ ਗੱਫੇ ਮਿਲਣਗੇ। ਨਗਰ ਕੌਂਸਲ ਬਲਾਚੌਰ ਦੇ ਪ੍ਰਧਾਨ ਨਰਿੰਦਰ ਟਿੰਕੂ ਘਈ ਨੇ ਕਿਹਾ ਕਿ ਸ਼ੋ੍ਮਣੀ ਅਕਾਲੀ ਦਲ ਬਾਦਲ, ਬਸਪਾ ਅਤੇ ਹੋਰ ਪਾਰਟੀਆਂ ਐੱਸਸੀ ਸਮਾਜ ਦੇ ਨੁਮਾਇੰਦੇ ਨੂੰ ਉਪ ਮੁੱਖ ਮੰਤਰੀ ਦਾ ਅਹੁਦਾ ਦੇਣ ਦਾ ਐਲਾਨ ਕਰ ਰਹੀ ਸੀ ਪਰ ਕਾਂਗਰਸ ਹਾਈਕਮਾਨ ਨੇ ਪੰਜਾਬ ਦੇ ਲੋਕਾਂ ਦੀ ਮੰਗ ਨੂੰ ਬਿਨਾਂ ਕਿਸੇ ਵਾਅਦੇ ਤੋਂ ਪੂਰਾ ਕੀਤਾ ਹੈ। ਉਨ੍ਹਾਂ ਕਿਹਾ ਕਿ ਇਸ ਨਾਲ ਜੇਕਰ ਕਿਸੇ ਵਰਕਰ ਦਾ ਡਿੱਗਿਆ ਮਾਰਲ ਹੋਰ ਉੱਚਾ ਹੋਵੇਗਾ। ਉਨ੍ਹਾਂ ਕਿਹਾ ਕਿ ਇਸ ਨਾਲ 2022 ਵਿਚ ਕਾਂਗਰਸ ਦੀ ਸਰਕਾਰ ਦੋਬਾਰਾ ਬਣੇਗੀ ਅਤੇ ਬਲਾਚੌਰ ਹਲਕੇ ਦੇ ਵਿਕਾਸ ਦੇ ਕਾਰਜਾਂ ਵਿਚ ਕੋਈ ਿਢੱਲ ਨਹੀਂ ਆਵੇਗੀ। ਇਸ ਮੌਕੇ ਬਲਾਕ ਸੰਮਤੀ ਮੈਂਬਰ ਜਸਵਿੰਦਰ ਵਿੱਕੀ, ਹੀਰਾ ਖੇਪੜ, ਸਾਬਕਾ ਚੇਅਰਮੈਨ ਵਿਜੇ ਮੋਹਨ ਲੰਬੜਦਾਰ ਪਿੰਡ ਟਕਾਰਲਾ, ਸੋਨੂੰ ਭਾਟੀਆ ਆਦੋਆਣਾ, ਬਲਾਕ ਸੰਮਤੀ ਮੈਂਬਰ ਬਲਦੇਵ ਰਾਜ (ਰਾਜੂ ਬੂੰਗੜੀ), ਬਲਾਕ ਸੰਮਤੀ ਮੈਂਬਰ ਧਰਮਪਾਲ ਉਧਨੋਵਾਲ, ਜਰਨੈਲ ਸਿੰਘ ਨੰਬਰਦਾਰ ਪਿੰਡ ਭਰਥਲਾ, ਪਰਮਾਨੰਦ ਭੱਦੀ, ਤਿਲਕ ਰਾਜ ਸੂਦ ਆਲੋਵਾਲ ਸਮੇਤ ਹੋਰ ਕਾਂਗਰਸੀ ਆਗੂ ਅਤੇ ਵਰਕਰ ਵੀ ਹਾਜ਼ਰ ਸਨ।