ਹਰਪ੍ਰੀਤ ਸਿੰਘ ਪਠਲਾਵਾ, ਬੰਗਾ : ਬੰਗਾ ਦੇ ਨਜ਼ਦੀਕ ਪੈਂਦੇ ਪਿੰਡ ਮਾਹਲ ਗਹਿਲਾਂ ਵਿਖੇ ਇਕ ਵਿਅਕਤੀ ਵੱਲੋਂ ਆਪਣੀ ਪਤਨੀ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ। ਔਰਤ ਪਰਿਵਾਰ ਨੇ ਦੋਸ਼ ਲਾਇਆ ਉਨ੍ਹਾਂ ਦੀ ਕੁੜੀ ਮੋਨਿਕਾ ਮਾਹਲ ਗਹਿਲਾਂ ਦੇ ਰਹਿਣ ਵਾਲੇ ਬਲਰਾਜ ਕੁਮਾਰ ਨਾਲ ਵਿਆਹੀ ਹੋਈ ਸੀ ਤੇ ਪਰਿਵਾਰ 'ਚ ਇਸ ਗੱਲ ਤੋਂ ਲੜਾਈ ਹੁੰਦੀ ਰਹਿੰਦੀ ਸੀ ਕਿ ਬਲਰਾਜ ਦੇ ਆਪਣੀ ਭਰਜਾਈ ਨਾਲ ਨਾਜਾਇਜ਼ ਸਬੰਧ ਹਨ। ਜਿਸ ਦੇ ਚਲਦਿਆਂ ਰਾਤ ਨੂੰ ਬਲਰਾਜ ਨੇ ਇੱਕ ਰੱਸੀ ਲੈ ਕੇ ਮੋਨਿਕਾ ਦਾ ਗਲ਼ਾ ਘੁੱਟ ਦਿੱਤਾ, ਜਿਸ ਨਾਲ ਉਸ ਦੀ ਮੌਤ 'ਤੇ ਹੋ ਗਈ। ਸੂਚਨਾ ਮਿਲਦਿਆਂ ਹੀ ਪੁਲਿਸ ਥਾਣਾ ਬੰਗਾ ਦੇ ਇੰਚਾਰਜ ਪਵਨ ਕੁਮਾਰ ਨੇ ਸਮੇਤ ਪੁਲਿਸ ਪਾਰਟੀ ਸਮੇਤ ਮੌਕੇ ’ਤੇ ਪੁੱਜ ਕੇ ਕਥਿਤ ਮੁਲਜ਼ਮ ਬਲਰਾਜ ਨੂੰ ਗ੍ਰਿਫ਼ਤਾਰ ਕਰ ਲਿਆ ਹੈ।

Posted By: Amita Verma