ਨਰਿੰਦਰ ਮਾਹੀ, ਬੰਗਾ : ਪੇਂਡੂ ਇਲਾਕੇ ਦੇ ਪ੍ਰਸਿੱਧ ਸੀਬੀਐੱਸਈ ਬੋਰਡ ਦਿੱਲੀ ਤੋਂ ਮਾਨਤਾ ਪ੍ਰਰਾਪਤ ਗੁਰੂ ਨਾਨਕ ਮਿਸ਼ਨ ਸੀਨੀਅਰ ਸੈਕੰਡਰੀ ਸਕੂਲ ਢਾਹਾਂ ਕਲੇਰਾਂ ਦੇ 10ਵੀਂ ਤੇ 12ਵੀਂ 'ਚੋਂ ਅੱਵਲ ਰਹਿਣ ਵਾਲੇ ਟਾਪਰ ਵਿਦਿਆਰਥੀਆਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਜਾਣਕਾਰੀ ਦਿੰਦੇ ਹੋਏ ਟਰੱਸਟ ਦੇ ਪ੍ਰਧਾਨ ਹਰਦੇਵ ਸਿੰਘ ਕਾਹਮਾ ਨੇ ਦੱਸਿਆ ਕਿ ਪੇਂਡੂ ਇਲਾਕੇ ਦੇ ਵਿਦਿਆਰਥੀਆਂ ਨੂੰ ਇੰਟਰਨੈਸ਼ਨਲ ਲੈਵਲ ਦੀ ਸਿੱਖਿਆ ਪ੍ਰਦਾਨ ਕਰਨ ਦੇ ਉਦੇਸ਼ ਨਾਲ ਇਹ ਗੁਰੂ ਨਾਨਕ ਮਿਸ਼ਨ ਸੀਨੀਅਰ ਸੈਕੰਡਰੀ ਸਕੂਲ ਢਾਹਾਂ ਕਲੇਰਾਂ ਦਾ ਆਰੰਭ ਕੀਤਾ ਗਿਆ ਸੀ। ਸਕੂਲ ਦੇ ਵਿਦਿਆਰਥੀਆਂ ਵੱਲੋਂ ਆਪਣੀ ਸ਼ਾਨਦਾਰ ਰਿਵਾਇਤ ਨੂੰ ਕਾਇਮ ਰੱਖਦੇ ਹੋਏ 10ਵੀਂ ਅਤੇ 10 2 ਕਲਾਸ ਦੀ ਸਾਲਾਨਾ ਬੋਰਡ ਪ੍ਰਰੀਖਿਆ 'ਚੋਂ ਮੈਰਿਟ ਦੀਆਂ ਪੁਜ਼ੀਸ਼ਨਾਂ ਹਾਸਲ ਕਰ ਕੇ ਆਪਣਾ, ਆਪਣੇ ਮਾਪਿਆਂ ਅਤੇ ਸਕੂਲ ਦਾ ਨਾਮ ਰੋਸ਼ਨ ਕੀਤਾ ਹੈ। ਉਨਾਂ੍ਹ ਸਮੂਹ ਟਰੱਸਟ ਮੈਂਬਰਾਂ ਵੱਲੋਂ ਮੈਰਿਟ ਪੁਜ਼ੀਸ਼ਨਾਂ ਹਾਸਲ ਕਰਨ ਵਾਲੇ ਸਮੂਹ ਵਿਦਿਆਰਥੀਆਂ ਨੂੰ ਸਨਮਾਨ ਚਿੰਨ੍ਹ ਭੇਟ ਕਰ ਕੇ ਸਨਮਾਨਿਤ ਕੀਤਾ। ਉਨਾਂ੍ਹ ਨੇ ਇਸ ਮਾਣਮੱਤੀ ਕਾਮਯਾਬੀ ਲਈ ਵਧੀਆ ਪੜ੍ਹਾਈ ਕਰਵਾ ਕੇ ਸ਼ਾਨਦਾਰ ਨਤੀਜੇ ਲਿਆਉਣ ਲਈ ਸਕੂਲ ਪਿੰ੍ਸੀਪਲ ਵਨੀਤਾ ਅਤੇ ਸਮੂਹ ਸਟਾਫ਼ ਦੀ ਵੀ ਭਾਰੀ ਪ੍ਰਸ਼ੰਸਾ ਕੀਤੀ। ਇਸ ਮੌਕੇ ਅਮਰਜੀਤ ਸਿੰਘ ਕਲੇਰਾਂ ਚੇਅਰਮੈਨ ਫਾਈਨਾਂਸ ਕਮੇਟੀ ਟਰੱਸਟ, ਵਰਿੰਦਰ ਸਿੰਘ ਬਰਾੜ ਐੱਚਆਰ, ਮਹਿੰਦਰਪਾਲ ਸਿੰਘ, ਡਾ. ਰਵਿੰਦਰ ਖਜ਼ੂਰੀਆ, ਪਿੰ੍ਸੀਪਲ ਵਨੀਤਾ ਚੋਟ, ਭਾਈ ਜੋਗਾ ਸਿੰਘ, ਜਸਪਿੰਦਰ ਕੌਰ, ਗਗਨ ਅਹੂਜਾ, ਰਮਨ ਕੁਮਾਰ, ਅਮਰਜੀਤ ਕੌਰ, ਸ਼ਹਿਨਾਜ਼ ਬਾਨੋ ਵੀ ਹਾਜ਼ਰ ਸਨ।