ਪੱਤਰ ਪੇ੍ਰਰਕ, ਮੇਹਲੀ : ਅੱਜ ਸਰਕਾਰੀ ਪ੍ਰਰਾਇਮਰੀ ਸਮਾਰਟ ਸਕੂਲ ਚੱਕ ਮੰਡੇਰ ਵਿਖੇ ਇਕ ਸਨਮਾਨ ਸਮਾਗਮ ਮਾਸਟਰ ਰਾਜ ਕੁਮਾਰ ਅਤੇ ਸਕੂਲ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਬਲਕਾਰ ਸਿੰਘ ਦੀ ਅਗਵਾਈ ਹੇਠ ਕਰਵਾਇਆ ਗਿਆ। ਜਿਸ 'ਚ ਸਕੂਲ ਪ੍ਰਬੰਧਕਾਂ ਵੱਲੋਂ ਸਰਪੰਚ ਹਰਨਿੰਦਰ ਕੌਰ ਨੂੰ ਸਨਮਾਨਿਤ ਕੀਤਾ ਗਿਆ। ਉਪਰੰਤ ਸਾਬਕਾ ਸਰਪੰਚ ਗੁਰਦਿਆਲ ਬਸਰਾ ਨੇ ਕਿਹਾ ਕਿ ਇਸ ਦੁਨੀਆ 'ਚ ਵਿਦਿਆ ਹੀ ਇਕ ਇਹੋ ਜਿਹੀ ਪੁੰਜੀ ਹੈ, ਨੂੰ ਕੋਈ ਚੋਰੀ ਨਹੀਂ ਕਰ ਸਕਦਾ। ਇਹ ਵੰਡਿਆ ਵੱਧਦੀ ਹੈ। ਅੰਤ 'ਚ ਸਕੂਲ ਦੀ ਮੁੱਖ ਅਧਿਆਪਕਾ ਗੁਰਬਖਸ਼ ਕੌਰ ਨੇ ਆਏ ਹੋਏ ਪਤਵੰਤੇ ਸੱਜਣਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਜਿਸ ਬਚੇ ਨੂੰ ਮੁੱਢਲੀ ਸਿੱਖਿਆ ਸਹੀ ਮਿਲ ਜਾਂਦੀ, ਉਹ ਜ਼ਿੰਦਗੀ ਵਿਚ ਖੂਬ ਤਰੱਕੀ ਕਰਦਾ ਹੈ। ਇਸ ਮੌਕੇ ਦੇਸ ਰਾਜ ਬਸਰਾ, ਲਛਮੀ ਦੇਵੀ ਪੰਚ, ਕਸ਼ਮੀਰ ਸਿੰਘ ਪੰਚ, ਸਮਾਜ ਸੇਵੀ ਪ੍ਰਕਾਸ਼ ਰਾਮ, ਬਾਪੂ ਗੁਰਬਚਨ ਰਾਮ, ਸਰਬਜੀਤ ਕੌਰ, ਰਿੰਪੀ ਰਾਣੀ, ਰਜਨੀ ਬਾਲਾ, ਵਿਜੈ ਕੁਮਾਰ ਤੇ ਜੋਗ ਰਾਜ ਆਦਿ ਵੀ ਹਾਜ਼ਰ ਸਨ।