ਪੰਜਾਬੀ ਜਾਗਰਣ ਟੀਮ, ਬਲਾਚੌਰ : ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂਆਂ ਨੇ ਮਹਿਲਾ ਵਿੰਗ ਦਾ ਸੂਬਾ ਉਪ ਪ੍ਰਧਾਨ ਸੰਤੋਸ਼ ਕਟਾਰੀਆ ਨਿਯੁਕਤ ਕੀਤੇ ਜਾਣ 'ਤੇ ਸਤਨਾਮ ਸਿੰਘ ਜਲਵਾਹਾ ਸੂਬਾ ਸੰਯੁਕਤ ਸਕੱਤਰ ਯੂਥ ਵਿੰਗ, ਚੰਦਰ ਮੋਹਨ ਜੇਡੀ ਜ਼ਿਲ੍ਹਾ ਮੀਡੀਆ ਪ੍ਰਧਾਨ, ਮਨਦੀਪ ਸਿੰਘ ਅਟਵਾਲ ਜ਼ਿਲ੍ਹਾ ਪ੍ਰਧਾਨ ਯੂਥ ਵਿੰਗ, ਸੁਰਿੰਦਰ ਸੰਘਾ ਜ਼ਿਲ੍ਹਾ ਪ੍ਰਧਾਨ ਕਿਸਾਨ ਵਿੰਗ ਅਤੇ ਬਿੱਟਾ ਰਾਣਾ ਸੀਨੀਅਰ ਆਗੂ ਨੇ ਸਨਮਾਨਿਤ ਕੀਤਾ। ਸੰਤੋਸ਼ ਕਟਾਰੀਆ ਨੇ ਉੱਚ ਪੱਧਰੀ ਲੀਡਰਸ਼ਿਪ, ਅਰਵਿੰਦ ਕੇਜਰੀਵਾਲ ਮੁੱਖ ਮੰਤਰੀ ਦਿੱਲੀ ਅਤੇ ਰਾਸ਼ਟਰੀ ਕਨਵੀਨਰ ਆਪ, ਜਰਨੈਲ ਸਿੰਘ ਸੂਬਾ ਪ੍ਰਧਾਨ ਪੰਜਾਬ, ਰਾਘਵ ਚੱਢਾ ਸਹਿ ਪ੍ਰਧਾਨ, ਭਗਵੰਤ ਮਾਨ ਪ੍ਰਧਾਨ, ਰਾਜਵਿੰਦਰ ਥਿਆੜਾ ਪ੍ਰਧਾਨ ਲੇਡੀਜ ਵਿੰਗ ਪੰਜਾਬ ਦਾ ਧੰਨਵਾਦ ਕੀਤਾ। ਸਤਨਾਮ ਸਿੰਘ ਜਲਵਾਹਾ ਨੇ ਕਿਹਾ ਕਿ ਸੰਤੋਸ਼ ਕਟਾਰੀਆ ਨੂੰ ਉਨਾਂ੍ਹ ਦੀਆਂ ਪਾਰਟੀ ਪ੍ਰਤੀ ਸੇਵਾਵਾਂ ਨੂੰ ਦੇਖਦੇ ਹੋਏ ਮਾਣ ਬਖਸ਼ਿਆ ਹੈ। ਜ਼ਿਕਰਯੋਗ ਹੈ ਕਿ ਸੰਤੋਸ਼ ਕਟਾਰੀਆ 2007 ਵਿਚ ਵਿਧਾਨ ਸਭਾ ਦੀਆਂ ਚੋਣਾਂ ਲੜ ਚੁੱਕੇ ਨੇ ਅਤੇ ਉਹ ਜ਼ਿਲ੍ਹਾ ਪ੍ਰਰੀਸ਼ਦ ਨਵਾਂਸ਼ਹਿਰ ਦੇ ਚੇਅਰਪਰਸਨ ਵੱਜੋਂ ਸੇਵਾਵਾਂ ਨਿਭਾ ਚੁੱਕੇ ਹਨ। ਸੰਤੋਸ਼ ਕਟਾਰੀਆ ਨੇ ਕਿਹਾ ਕਿ ਉਹ ਪੂਰੀ ਤਨਦੇਹੀ ਨਾਲ ਪਾਰਟੀ ਦਾ ਅਤੇ ਹਲਕਾ ਬਲਾਚੌਰ ਦੀ ਜਨਤਾ ਦੇ ਭਰੋਸੇ 'ਤੇ ਖਰਾ ਉਤਰਨ ਦੀ ਕੋਸ਼ਿਸ਼ ਕਰਾਂਗੀ। ਇਸ ਮੌਕੇ ਅਸ਼ੋਕ ਕਟਾਰੀਆ ਮੁਲਾਜ਼ਮ ਆਗੂ ਅਤੇ ਕਰਨ ਕਟਾਰੀਆ ਯੂਥ ਆਗੂ ਨੇ ਸਾਰੇ ਪਾਰਟੀ ਦੇ ਆਗੂਆਂ ਅਤੇ ਵਲੰਟੀਅਰਾਂ ਦਾ ਧੰਨਵਾਦ ਕੀਤਾ।