ਮੁਕੇਸ਼ ਬਿੱਟੂ, ਨਵਾਂਸ਼ਹਿਰ : ਪ੍ਰਜਾਪਿਤਾ ਬ੍ਹਮ ਕੁਮਾਰੀ ਇਸ਼ਵਰੀ ਵਿਸ਼ਵ ਵਿਦਿਆਲਾ ਵੱਲੋਂ ਬੱਚਿਆਂ ਲਈ ਸਮਰ ਕੈਂਪ ਲਾਇਆ ਗਿਆ। ਕੈਂਪ 'ਚ ਬ੍ਹਮਕੁਮਾਰੀ ਮਨਜੀਤ ਦੀਦੀ ਨੇ ਬੱਚਿਆਂ ਨੂੰ ਯੋਗ, ਸਵੱਛਤਾ, ਸ਼ਾਂਤੀ ਤੇ ਇਕਾਗਰਤਾ ਰੱਖਣ ਤੇ ਸੁਣਨ ਦੀ ਕਲਾ ਬਾਰੇ ਦੱਸਿਆ। ਬੱਚਿਆਂ ਨੂੰ ਆਪਣੀ ਸੰਸਕਰਤੀ ਨਾਲ ਜੁੜਦੇ ਹਨ ਤੇ ਉਨ੍ਹਾਂ ਦੀ ਨੀਂਹ ਮਜਬੂਤ ਹੁੰਦੀ ਹੈ। ਇਸ ਤੋਂ ਇਲਾਵਾ ਭਾਜਪਾ ਦੀ ਜ਼ਿਲ੍ਹਾ ਪ੍ਰਧਾਨ ਡਾ. ਪੂਨਮ ਮਾਣਿਕ ਨੇ ਬ੍ਹਮ ਕੁਮਾਰੀ ਸੰਸਥਾਨ ਵੱਲੋਂ ਕੀਤੇ ਜਾ ਰਹੇ ਕਾਰਜਾਂ ਦੀ ਸ਼ਲਾਘਾ ਕੀਤੀ। ਉਪਰੰਤ ਬੀਕੇ ਮਨਜੀਤ ਨੇ ਦੱਸਿਆ ਕਿ ਬੱਚਿਆਂ 'ਚ ਚੰਗੇ ਗੁਣ ਤੇ ਸੰਸਕਾਰਾਂ ਦੇ ਬੀਜ ਬੋਣ ਦਾ ਇਹ ਸਹੀ ਸਮਾਂ ਹੈ। ਇਸ ਸਮੇਂ ਬੱਚਿਆਂ ਦੇ ਵਿਅਕਤੀਤਵ ਦਾ ਵਿਕਾਸ ਹੁੰਦਾ ਹੈ। ਸੋਸ਼ਲ ਮੀਡੀਆ 'ਚ ਬੱਚੇ ਆਪਣਾ ਕੀਮਤੀ ਸਮਾਂ ਬਰਬਾਦ ਕਰ ਰਹੇ ਹਨ। ਇਕਾਗਰਤਾ ਵਿਕਸਿਤ ਕਰਨ ਲਈ ਰਾਜਯੋਗ ਸਾਧਨਾ ਸਹਾਇਕ ਸਿੱਧ ਹੋਵੇਗੀ। ਯੋਗ ਸਾਨੂੰ ਕੁਸ਼ਲ ਬਣਾਉਦਾ ਹੈ। ਦੁਨੀਆ ਦੀ ਹਰ ਸਮੱਸਿਆ ਦਾ ਹੱਲ ਹੈ ਇਸ ਲਈ ਸਾਨੂੰ ਕਦੇ ਵੀ ਨਿਰਾਸ਼ ਨਹੀਂ ਹੋਣਾ ਚਾਹੀਦਾ ਹੈ। ਇਸ ਮੌਕੇ ਨੇਹਾ, ਨੂਰੀ ਗਰੋਵਰ, ਰਿਤਿਕਾ ਨੇ ਸਹਾਇਕ ਦੀ ਭੂਮਿਕਾ ਨਿਭਾਈ।