ਜਗਤਾਰ ਮਹਿੰਦੀਪੁਰੀਆ, ਬਲਾਚੌਰ : ਸਬ ਡਿਵੀਜ਼ਨ ਬਲਾਚੌਰ 'ਚ ਪੈਂਦੇ ਪਿੰਡ ਥਾਨਵਾਲਾ ਦੇ ਦੁਧਾਰੂ ਪਸ਼ੂ ਪਾਲਕਾਂ ਦੇ ਪਸ਼ੂਆਂ ਦਾ ਡਾਕਟਰੀ ਮੁਆਇਨਾ ਕਰਨ ਲਈ ਮਿਲਕ ਪਲਾਂਟ ਮੋਹਾਲੀ (ਬੀਐੱਮਸੀ) ਵੱਲੋਂ ਡਾਕਟਰਾਂ ਦੀ ਵਿਸ਼ੇਸ਼ ਟੀਮ ਨਾਲ ਦੌਰਾ ਕੀਤਾ ਅਤੇ ਪਸ਼ੂਆਂ ਦੀ ਜਾਂਚ ਕੀਤੀ ਗਈ। ਮੋਹਣ ਸਿੰਘ ਡੂਮੇਵਾਲ ਚੇਅਰਮੈਨ ਮਿਲਕ ਪਲਾਂਟ ਮੋਹਾਲੀ ਦੀ ਅਗਵਾਈ ਹੇਠ ਪਸ਼ੂਆਂ ਦਾ ਵੈਟਰਨਰੀ ਡਾਕਟਰਾਂ ਦੀ ਟੀਮ ਵੱਲੋਂ ਡਾਕਟਰੀ ਮੁਆਇਨਾ ਕੀਤਾ ਗਿਆ ਅਤੇ ਲੋੜ ਅਨੁਸਾਰ ਮੁਫ਼ਤ ਦਵਾਈਆਂ ਵੀ ਦਿੱਤੀਆਂ ਗਈਆਂ। ਇਸ ਮੌਕੇ ਦੌਰਾਨ ਵੈਟਰਨਰੀ ਡਾਕਟਰਾਂ ਵੱਲੋਂ ਪਸ਼ੂ ਪਾਲਕਾਂ ਨੂੰ ਪਸ਼ੂਆਂ ਦੇ ਰੱਖ ਰਖਾਅ ਅਤੇ ਖੁਰਾਕ ਸਬੰਧੀ ਵੀ ਸੁਚੱਜੇ ਢੰਗ ਨਾਲ ਜਾਣਕਾਰੀ ਦਿੱਤੀ ਗਈ। ਅੰਤ ਵਿਚ ਸਭਾ ਦੇ ਸਮੂਹ ਪਸ਼ੂ ਪਾਲਕਾਂ ਵੱਲੋਂ ਵੇਰਕਾ ਮਿਲਕ ਪਲਾਂਟ ਮੋਹਾਲੀ ਦੇ ਅਧਿਕਾਰੀਆਂ ਅਤੇ ਵੈਟਰਨਰੀ ਡਾਕਟਰਾਂ ਦਾ ਧੰਨਵਾਦ ਵੀ ਕੀਤਾ। ਇਸ ਮੌਕੇ ਮਦਨ ਲਾਲ ਪ੍ਰਧਾਨ, ਰਵੀ ਕੁਮਾਰ ਸਭਾ ਸਕੱਤਰ, ਰੂਪ ਲਾਲ, ਪਾਰੁਲ ਚੌਧਰੀ, ਕਮਲ ਕੁਮਾਰ, ਚੌਧਰੀ ਬੱਗੂ, ਸ਼ਾਮ ਲਾਲ ਅਤੇ ਪਿੰਡ ਵਾਸੀ ਵੀ ਹਾਜ਼ਰ ਸਨ।