ਪ੍ਰਦੀਪ ਭਨੋਟ, ਨਵਾਂਸ਼ਹਿਰ : ਆਲ ਇੰਡੀਆ ਮਨੁੱਖੀ ਅਧਿਕਾਰ ਨਵਾਂਸ਼ਹਿਰ ਦੀ ਪ੍ਰਧਾਨ ਹਰਮਨ ਅਰੋੜਾ ਨੇ ਦੱਸਿਆ ਕਿ ਕੋਵਿਡ-19 ਦੇ ਲਾਕ ਡਾਊਨ ਦੌਰਾਨ ਵਧੀਆ ਸੇਵਾਵਾਂ ਦੇਣ ਵਾਲੇ ਆਕਸਫੋਰਡ ਜੂਨੀਅਰਸ ਸਕੂਲ ਸਲੋਹ ਰੋਡ ਨਵਾਂਸ਼ਹਿਰ ਦੇ ਐੱਮਡੀ ਨਿਖਿਲ ਜੈਨ ਨੂੰ 'ਹੀਰੋਜ਼ ਸਰਟੀਫਿਕੇਟ ਆਫ਼ ਏਪ੍ਰਰੀਸੀਏਸ਼ਨ' ਦੇ ਕੇ ਸਨਮਾਨਿਤ ਕੀਤਾ ਗਿਆ। ਜ਼ਿਕਰਯੋਗ ਹੈ ਕਿ ਨਿਖਿਲ ਜੈਨ ਨੇ ਕੋਰੋਨਾ ਵਾਇਰਸ ਦੇ ਚਲਦੇ ਸਕੂਲ ਦੇ ਬੱਚਿਆਂ ਦੀ ਸਿਹਤ ਸੁਰੱਖਿਆ ਨੂੰ ਦੇਖਦੇ ਹੋਏ ਅਪ੍ਰਰੈਲ, ਮਈ ਅਤੇ ਜੂਨ ਦੀ ਤਿੰਨ ਮਹੀਨੇ ਦੀ ਫੀਸ ਨੂੰ ਮੁਆਫ਼ ਕਰ ਦਿੱਤੀਆਂ ਹਨ। ਇਸੇ ਤਰ੍ਹਾਂ ਸਕੂਲ ਸਟਾਫ਼ ਨੰੂ ਤਨਖਾਹਾਂ ਆਪਣੀ ਜੇਬ ਵਿਚੋਂ ਦਿੱਤੀਆਂ ਹਨ। ਜਿਸ ਕਾਰਨ ਸੰਸਥਾ ਵੱਲੋਂ ਸਨਮਾਨਿਤ ਕੀਤਾ ਗਿਆ।