ਪੱਤਰ ਪੇ੍ਰਕ, ਅੌੜ : ਦੇਸ਼ ਵਿਚ ਕੋਰੋਨਾ ਕਾਰਨ ਸਾਰਾ ਕਾਰੋਬਾਰ ਠੱਪ ਹੋ ਗਿਆ ਸੀ। ਜਿਸ ਕਾਰਨ ਕਈ ਲੋਕ ਇਕ ਸਮੇਂ ਦੀ ਰੋਟੀ ਲਈ ਤਰਸਣ ਨੂੰ ਮਜਬੂਰ ਹੋ ਗਏ ਸਨ। ਪਰ ਸਮੇਂ ਦੀਆਂ ਸਰਕਾਰਾਂ ਵੱਲੋਂ ਦੇਸ਼ ਦੇ ਲੋੜਵੰਦ ਲੋਕਾਂ ਲਈ ਰਾਸ਼ਨ ਦੀਆਂ ਕਿੱਟਾਂ ਪ੍ਰਦਾਨ ਸ਼ੁਰੂ ਕੀਤੀਆਂ ਗਈਆਂ। ਬਹੁਤੇ ਲੋਕ ਮਨਰੇਗਾ ਦਾ ਕੰਮ ਕਰਕੇ ਆਪਣੇ ਪਰਿਵਾਰ ਪਾਲਦੇ ਸਨ ਅਤੇ ਹੌਲੀ ਹੌਲੀ ਸਰਕਾਰ ਵੱਲੋਂ ਕੰਮ ਕਾਜ ਸ਼ੁਰੂ ਕਰਵਾ ਦਿੱਤੇ ਗਏ। ਨਰੇਗਾ ਮਜ਼ਦੂਰਾਂ ਨੂੰ ਉਨ੍ਹਾਂ ਦੇ ਪਿੰਡਾਂ 'ਚ ਹੀ ਕੰਮ ਕਰਨ ਦੀ ਆਗਿਆ ਦਿੱਤੀ। ਇਸ ਲੜੀ ਤਹਿਤ ਪਿੰਡ ਗੜੀ ਅਜੀਤ ਸਿੰਘ ਵਿਖੇ ਸਰਪੰਚ ਗੁਰਚੇਤਨ ਸਿੰਘ ਵੱਲੋਂ ਵੀ ਪਿੰਡ 'ਚ ਕੰਮ ਸ਼ੁਰੂ ਕਰਵਾ ਦਿੱਤਾ ਗਿਆ ਹੈ। ਜਾਣਕਾਰੀ ਦਿੰਦੇ ਹੋਏ ਸਰਪੰਚ ਨੇ ਦੱਸਿਆ ਕਿ ਪਿੰਡ ਤੋਂ ਨਿਗਾਹਾ ਪੀਰ ਨੂੰ ਜਾਣ ਵਾਲੀ ਸੜਕ ਦੇ ਦੋਵਾਂ ਪਾਸਿਆਂ, ਨਹਿਰ ਦੇ ਆਲੇ ਦੁਆਲੇ ਅਤੇ ਪਿੰਡ ਦੇ ਛੱਪੜ 'ਚੋਂ ਸਫ਼ਾਈ ਕਰਵਾਈ ਜਾ ਰਹੀ ਹੈ ਤਾਂ ਜੋ ਪਿੰਡ ਸਾਫ ਸੁਥਰਾ ਅਤੇ ਸਫਾਈ ਪੱਖੋਂ ਦੇਖਣ ਨੂੰ ਚੰਗਾ ਲੱਗੇ। ਉਨ੍ਹਾਂ ਕਿਹਾ ਕਿ ਪਿੰਡ ਦੇ ਵਿਕਾਸ ਕਾਰਜ ਅਜੇ ਅਧੂਰੇ ਹਨ, ਨੂੰ ਲਾਕਡਾਊਨ ਖੁਲ੍ਹਣ ਤੋਂ ਬਾਅਦ ਜਲਦ ਪੂਰਾ ਕੀਤਾ ਜਾਵੇਗਾ। ਅੰਤ ਵਿਚ ਸਰਪੰਚ ਗੁਰਚੇਤਨ ਸਿੰਘ ਗੜੀ ਅਤੇ ਮਨਰੇਗਾ ਮਜ਼ਦੂਰਾਂ ਵੱਲੋਂ ਸਰਕਾਰ ਦਾ ਤਹਿ ਦਿਲੋਂ ਧੰਨਵਾਦ ਕੀਤਾ ਅਤੇ ਸਰਕਾਰ ਨੂੰ ਅਪੀਲ ਕੀਤੀ ਕਿ ਲਾਕਡਾਊਨ ਕਰਕੇ ਪੈਸਿਆਂ ਦੀ ਬਹੁਤ ਲੋੜ ਹੈ। ਇਸ ਲਈ 15 ਦਿਨਾਂ ਬਾਅਦ ਜਿੰਨੇ ਵੀ ਪੈਸੇ ਬਣਦੇ ਹਨ, ਉਹ ਜਲਦੀ ਤੋਂ ਜਲਦੀ ਖਾਤਿਆਂ 'ਚ ਪਾ ਦਿੱਤੀ ਜਾਵੇ।