ਵਿਜੇ ਜਯੋਤੀ, ਨਵਾਂਸ਼ਹਿਰ : ਦਰਬਾਰ ਸਾਈਂ ਕਾਕੇ ਸ਼ਾਹ ਮਸਤ, ਘੋੜੇ ਵਾਲੀ ਸਰਕਾਰ, ਪਿੰਡ ਭੀਣ ਦਾ ਸਾਲਾਨਾ ਮੇਲਾ ਜਿਹੜਾ ਹਰ ਸਾਲ ਗੱਦੀ ਨਸ਼ੀਨ ਸਾਂਈ ਗੋਗੀ ਸ਼ਾਹ ਦੀ ਅਗਵਾਈ ਹੇਠ ਹੁੰਦਾ ਹੈ। ਉਹ ਕੋਵਿਡ 19 ਦੀ ਮਹਾਂਮਾਰੀ ਅਤੇ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਨੂੰ ਦੇਖਦੇ ਹੋਏ ਮੁਲਤਵੀ ਕਰ ਦਿੱਤਾ ਗਿਆ ਹੈ। ਜਾਣਕਾਰੀ ਦਿੰਦੇ ਹੋਏ ਪ੍ਰਬੰਧਕਾਂ ਨੇ ਦੱਸਿਆ ਕਿ ਇਹ ਮੇਲਾ 18-19-20 ਜੂਨ ਨੂੰ ਕਰਵਾਇਆ ਜਾਣਾ ਸੀ। ਇਸ ਵਾਰ ਪ੍ਰਬੰਧਕਾਂ ਵੱਲੋਂ ਭਾਰੀ ਇਕੱਠ ਨਾ ਕਰਕੇ ਉਨ੍ਹਾਂ ਸਾਈਂ ਕਾਕੇ ਸ਼ਾਹ ਮਸਤ ਦੀ ਦਰਗਾਹ 'ਤੇ ਅਰਦਾਸ ਕੀਤੀ ਗਈ ਅਤੇ ਝੰਡੇ ਦੀ ਰਸਮ ਤੋਂ ਬਾਅਦ ਚਾਦਰ ਦੀ ਰਸਮ ਅਦਾ ਕੀਤੀ ਗਈ। ਉਪਰੰਤ ਗੱਦੀਨਸ਼ੀਨ ਸਾਈਂ ਗੋਗੀ ਸ਼ਾਹ ਨੇ ਸਰਬੱਤ ਦੇ ਭਲੇ, ਸੁੱਖ ਸ਼ਾਂਤੀ ਅਤੇ ਮਹਾਂਮਾਰੀ ਤੋਂ ਬਚਾਅ ਲਈ ਅਰਦਾਸ ਕੀਤੀ। ਉਨ੍ਹਾਂ ਸਾਰੀ ਸੰਗਤਾਂ ਨੂੰ ਬੇਨਤੀ ਕੀਤੀ ਕਿ ਉਹ ਆਪਣੇ ਘਰ ਤੋਂ ਹੀ ਸਰਕਾਰਾਂ ਨੂੰ ਸੀਸ ਨਿਭਾ ਕੇ ਮੱਥਾ ਟੇਕ ਲੈਣ। ਇਸ ਮੌਕੇ ਬਲਵਿੰਦਰ ਰਿੰਕੂ, ਬਾਲ ਕਿਸ਼ਨ ਬਾਲੀ, ਸੋਮਨਾਥ ਸੋਮੀ, ਤਜਿੰਦਰ ਸਿੰਘ ਮਹਿਮੀ, ਲੈਂਬਰ ਸਿੰਘ, ਜਸਪ੍ਰਰੀਤ ਸਹੋਤਾ ਆਦਿ ਵੀ ਹਾਜ਼ਰ ਸਨ।
ਦਰਬਾਰ ਸਾਈਂ ਕਾਕੇ ਸ਼ਾਹ ਮਸਤ ਵਿਖੇ ਕੋਰੋਨਾ ਦੇ ਖ਼ਾਤਮੇ ਲਈ ਕੀਤੀ ਅਰਦਾਸ
Publish Date:Fri, 19 Jun 2020 03:28 PM (IST)

