ਬੱਗਾ ਸੇਲਕੀਆਣਾ, ਉੜਾਪੜ : ਕੋਰੋਨਾ ਬਿਮਾਰੀ ਨੂੰ ਮੁੱਖ ਰੱਖਦੇ ਹੋਏ ਸਰਕਾਰ ਨੇ ਸ਼ਨਿਚਰਵਾਰ ਅਤੇ ਐਤਵਾਰ ਨੂੰ ਬੰਦ ਕਰਨ ਦੇ ਜਾਰੀ ਕੀਤੇ ਫਰਮਾਨ ਤਹਿਤ ਚੱਕਦਾਨਾ, ਉੜਾਪੜ, ਬਖਲੌਰ, ਸ਼ੇਖੁਪੁਰ ਅਤੇ ਪਿੰਡਾਂ ਵਿੱਚ ਵੀ ਜਿਆਦਾਤਰ ਦੁਕਾਨਾਂ ਬੰਦ ਅਤੇ ਕੁੱਝ ਦੁਕਾਨਾਂ ਖੁੱਲ੍ਹੀਆਂ ਦੇਖਣ ਨੂੰ ਮਿਲੀਆਂ ਪਰ ਲੋਕ ਘਰਾਂ ਹੀ ਰਹੇ ਜਿਸ ਕਾਰਨ ਬਾਜ਼ਾਰ ਅਤੇ ਸੜਕਾਂ ਸੁੰਨੀਆਂ ਰਹੀਆਂ। ਪੁਲਿਸ ਥਾਣਾ ਅੌੜ ਦੇ ਇੰਚਾਰਜ ਗੌਰਵ ਧੀਰ ਨੇ ਪੁਲਿਸ ਪਾਰਟੀ ਸਮੇਤ ਸੜਕਾਂ ਅਤੇ ਦਿਹਾਤੀ ਖੇਤਰ ਗਸ਼ਤ ਕਰਦੇ ਨਜਰ ਆਏ 'ਤੇ ਚੱਕਦਾਨਾ ਨਜਦੀਕ ਦੋ ਜਿਲਿਆਂ ਦੀ ਹੱਦ ਅੰਦਰ ਖੁਰਦਾਂ ਗੇਟ ਕੋਲ ਲੱਗੇ ਨਾਕੇ ਤੇ ਏਐੱਸਆਈ ਬਲਵਿੰਦਰ ਪਾਲ ਪੁਲਿਸ ਮਲਾਜਮਾਂ ਤੇ ਵਲੰਟੀਅਰ ਸਾਹਿਬਾਨਾਂ ਦੀ ਹਾਜਰੀ ਚ ਨਾਕੇ ਤੇ ਪੂਰੀ ਮੁਸਤੈਦੀ ਨਾਲ ਡਿਉਟੀ ਦਿੰਦੇ ਨਜਰ ਆਏ। ਆਉਣ ਜਾਣ ਵਾਲੇ ਰਾਹਗੀਰਾਂ ਦਾ ਈ-ਪਾਸ ਅਤੇ ਐਮਰਜੈਂਸੀ ਵਾਹਨਾਂ ਨੂੰ ਅੱਗੇ ਜਾਣ ਦਿਤਾ ਗਿਆ ਤੇ ਕਈ ਵਿਹਲੜ ਘੁੰਮ ਰਹੇ ਲੋਕਾਂ ਨੂੰ ਚੇਤਾਵਨੀ ਦੇ ਕੇ ਛੱਡਿਆ ਗਿਆ ਅਤੇ ਕਈਆਂ ਪਿਛਾਂਹ ਵੱਲ ਮੋੜਿਆ ਗਿਆ। ਇਸ ਮੌਕੇ ਏਐਸਆਈ ਬਲਵਿੰਦਰ ਪਾਲ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਬਿਨਾਂ ਵਜ੍ਹਾ ਘੁੰਮਣ ਵਾਲਿਆਂ ਖ਼ਿਲਾਫ ਸਖਤੀ ਹੋਵੇਗੀ 'ਤੇ ਲੋਕ ਆਪਣੀ ਜਿੰਮੇਵਾਰੀ ਸਮਝਦੇ ਹੋਏ ਸਰਕਾਰ ਦੀਆਂ ਹਦਾਇਤਾਂ ਮੁਤਾਬਕ ਚੱਲਣ 'ਤੇ ਕਾਨੂੰਨ ਨੂੰ ਟਿੱਚ ਸਮਝਣ ਵਾਲੇ ਬਖਸ਼ੇ ਨਹੀਂ ਜਾਣਗੇ।