ਜਸਵਿੰਦਰ ਕੌਰ ਗੁਣਾਚੌਰ, ਮੁਕੰਦਪੁਰ : ਸਿੱਖਿਆ ਵਿਭਾਗ ਨੇ ਲਈ ਐੱਨਐੱਮਐੱਮਐੱਸ ਦੀ ਪ੍ਰਰੀਖਿਆ ਇੰਦਰਪੁਰੀ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਹੇੜੀਆਂ ਦੀਆਂ ਵਿਦਿਆਰਥਣਾਂ ਨੇ ਪ੍ਰਰੀਖਿਆ ਪਾਸ ਕੀਤੀ ਹੈ। ਇਸ ਪ੍ਰਰੀਖਿਆ ਨੂੰ ਪਾਸ ਕਰਨ ਵਾਲੀਆਂ ਵਿਦਿਆਰਥਣਾਂ ਹੈਰਿਲ ਬੰਗੜ ਪੁੱਤਰੀ ਸੋਮ ਲਾਲ ਰਾਇਪੁਰ ਡੱਬਾ ਤੇ ਹਰਸਿਮਰਨ ਪੁੱਤਰੀ ਸੋਮਨਾਥ ਰਟੈਂਡਾ ਨੂੰ ਅੱਜ ਸਨਮਾਨਿਤ ਕੀਤਾ ਗਿਆ। ਜਾਣਕਾਰੀ ਦਿੰਦੇ ਹੋਏ ਸਕੂਲ ਮੁਖੀ ਸੰਜੀਵ ਕੁਮਾਰ ਨੇ ਦੱਸਿਆ ਐੱਨਐੱਮਐੱਮਐੱਸ ਦੀ ਵਜ਼ੀਫਾ ਪ੍ਰਰੀਖਿਆ ਹਰ ਸਾਲ ਵਿਭਾਗ ਵੱਲੋਂ ਲਈ ਜਾਂਦੀ ਹੈ ਜਿਸ ਵਿਚ ਜ਼ਿਲ੍ਹੇ ਦੀਆਂ ਪੰਜਾਹ ਵਿਦਿਆਰਥਣਾਂ ਸ਼ਾਮਲ ਹਨ। ਜਿਨਾਂ੍ਹ 'ਚੋਂ ਦੋ ਵਿਦਿਆਰਥਣਾਂ ਇਸ ਸਕੂਲ ਦੀਆਂ ਸ਼ਾਮਲ ਹੋਈਆਂ। ਇਨਾਂ੍ਹ ਵਿਦਿਆਰਥਣਾਂ ਨੂੰ ਸਰਕਾਰ ਪਾਸੋਂ ਹਰ ਮਹੀਨੇ ਇਕ ਹਜ਼ਾਰ ਰੁਪਏ ਵਜ਼ੀਫ਼ਾ ਦਿੱਤਾ ਜਾਵੇਗਾ, ਜਦੋਂ ਤਕ ਕਿ ਸਰਕਾਰੀ ਸਕੂਲ ਵਿਚ ਪੜ੍ਹਾਈ ਕਰਦੀਆਂ ਰਹਿਣਗੀ। ਉਨਾਂ੍ਹ ਨੇ ਕਲਾਸ ਇੰਚਾਰਜ ਸੀਮਾ ਰਾਣੀ ਅਤੇ ਇਨਾਂ੍ਹ ਵਿਦਿਆਰਥਣਾਂ ਨੂੰ ਗਾਈਡ ਕਰਨ ਵਾਸਤੇ ਚੈਂਚਲ ਸਿੰਘ, ਸੀਮਾ ਕਲਸੀ ਅਤੇ ਜਤਿੰਦਰ ਕੁਮਾਰ ਨੂੰ ਵੀ ਵਧਾਈ ਦਿੱਤੀ। ਇਸ ਮੌਕੇ ਐੱਸਐੱਮਸੀ ਕਮੇਟੀ ਦੇ ਚੇਅਰਮੈਨ ਗੁਰਵਿੰਦਰ ਸਿੰਘ, ਸਰਪੰਚ ਬਰਿੰਦਰ ਹਰੀਸ਼, ਜਿਲ੍ਹਾ ਪ੍ਰਰੀਸ਼ਦ ਮੈਂਬਰ ਪਾਲ ਸਿੰਘ, ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਤਨਾਮ ਸਿੰਘ ਯੂਕੇ, ਨਿਰਮਲ ਸਿੰਘ ਖਜ਼ਾਨਚੀ, ਜਰਨੈਲ ਸਿੰਘ ਸਕੱਤਰ, ਸਤਨਾਮ ਸਿੰਘ ਪੰਚ, ਪਰਮਜੀਤ ਕੌਰ ਵਾਇਸ ਚੇਅਰਮੈਨ, ਲੈਕਚਰਾਰ ਜਸਵਿੰਦਰ ਕੌਰ, ਮੱਖਣ ਲਾਲ, ਨਰਿੰਦਰ ਸਿੰਘ, ਮਨਦੀਪ ਕੌਰ ਅਤੇ ਨੀਲਮ ਆਦਿ ਵੀ ਹਾਜ਼ਰ ਸਨ।