ਹਰਜਿੰਦਰ ਕੌਰ,ਬੰਗਾ : ਪੰਜਾਬ ਸਰਕਾਰ ਵੱਲੋਂ ਇਸ ਵਰ੍ਹੇ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾਂ ਪ੍ਰਕਾਸ਼ ਉਤਸਵ ਨੂੰ ਸਮਰਪਿਤ ਕਰਦਿਆਂ ਕਰਵਾਈਆਂ ਜਾ ਰਹੀਆਂ ਵੱਖ-ਵੱਖ ਗਤੀਵਿਧੀਆਂ ਤਹਿਤ ਨਗਰ ਕੌਂਸਲ ਬੰਗਾ ਵੱਲੋਂ ਸਤਲੁਜ ਪਬਲਿਕ ਸਕੂਲ ਬੰਗਾ ਵਿਖੇ ਵਿੱਦਿਅਕ ਮੁਕਾਬਲੇ ਕਰਵਾਏ ਗਏ। ਨਗਰ ਕੌਂਸਲ ਬੰਗਾ ਦੇ ਕਾਰਜ ਸਾਧਕ ਅਫ਼ਸਰ ਰਾਜੀਵ ਓਬਰਾਏ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਇਸ ਮੌਕੇ ਸਲੋਗਨ ਰਾਈਟਿੰਗ ਮੁਕਾਬਲੇ 'ਚ ਗਿਆਰਵੀਂ ਸਾਇੰਸ ਦੀ ਰੀਤਿਕਾ ਨੇ ਪਹਿਲਾ, ਦਸਵੀਂ ਦੀ ਅਨੂਪ੍ਰਰੀਤ ਨੇ ਦੂਜਾ ਤੇ ਬਾਰ੍ਹਵਂੀ ਸਾਇੰਸ ਦੀ ਜਰਜੀਨਾ ਨੇ ਤੀਜਾ, ਲੇਖ ਲਿਖਣ ਮੁਕਾਬਲੇ 'ਚ ਗਿਆਰਵੀ ਕਾਮਰਸ ਦੀ ਸਿਮਰਪ੍ਰਰੀਤ ਕੌਰ ਨੇ ਪਹਿਲਾ, ਬਾਰਵੀਂ ਸਾਇੰਸ ਦੀ ਕੰਚਨ ਨੇ ਦੂਸਰਾ ਅਤੇ ਨੌਵੀਂ ਦੀ ਕਸ਼ਿਸ਼ ਨੇ ਤੀਸਰਾ ਅਤੇ ਡੈਕਲਾਮੇਸ਼ਨ ਮੁਕਾਬਲੇ 'ਚ ਬਾਰਵੀਂ ਸਾਇੰਸ ਦੀ ਨਿਸ਼ਾ ਨੇ ਪਹਿਲਾ, ਦਸਵੀਂ ਦੀ ਚੈਰੂ ਨੇ ਦੂਜਾ ਅਤੇ ਦਸਵੀਂ ਦੀ ਹੀ ਆਂਚਲ ਨੇ ਤੀਜਾ ਸਥਾਨ ਪ੍ਰਰਾਪਤ ਕੀਤਾ। ਉਨ੍ਹਾਂ ਦੱਸਿਆ ਕਿ ਇਨ੍ਹਾਂ ਵਿਦਿਅਕ ਮੁਕਾਬਲਿਆਂ ਦਾ ਥੀਮ ਗੁਰੂ ਸਾਹਿਬ ਦਾ ਜੀਵਨ ਕਾਲ ਅਤੇ ਉਪਦੇਸ਼ ਸਨ।