ਪ੍ਰਦੀਪ ਭਨੋਟ, ਨਵਾਂਸ਼ਹਿਰ : ਨਵਾਂਸ਼ਹਿਰ ਜਲੰਧਰ ਬਾਈਪਾਸ 'ਤੇ ਇਕ ਡਾਸਟਰ ਕਾਰ ਅਤੇ ਟਰਾਲੇ ਦੀ ਟੱਕਰ ਵਿਚ ਗੁਰਕਿਰਪਾਲ ਸਿੰਘ ਦੀ ਮੌਤ ਹੋ ਗਈ ਹੈ। ਜਾਣਕਾਰੀ ਅਨੁਸਾਰ ਗੁਰਕਿਰਪਾਲ ਸਿੰਘ ਜੋ ਕਿ ਜਲੰਧਰ 'ਚ ਇਕ ਇਸ਼ਤਿਹਾਰ ਏਜੰਸੀ ਚਲਾੳਂੁਦੇ ਸਨ। ਬੀਤੀ ਦੇਰ ਰਾਤ ਚੰਡੀਗੜ੍ਹ ਤੋਂ ਆਪਣੀ ਡਾਸਟਰ ਕਾਰ ਵਿਚ ਜਲੰਧਰ ਵੱਲ ਜਾ ਰਹੇ ਸੀ ਕਿ ਨਵਾਂਸ਼ਹਿਰ ਬਾਈਪਾਸ 'ਤੇ ਕਾਰ ਤੇ ਟਰਾਲੇ ਦੀ ਟੱਕਰ ਵਿਚ ਕਾਰ ਬੁਰੀ ਤਰ੍ਹਾਂ ਨੁਕਸਾਨੀ ਗਈ ਅਤੇ ਚਾਲਕ ਗੁਰਕਿਰਪਾਲ ਸਿੰਘ ਦੀ ਮੌਤ ਹੋ ਗਈ। ਹਾਦਸੇ ਦੀ ਜਾਣਕਾਰੀ ਮਿਲਣ 'ਤੇ ਮੌਕੇ 'ਤੇ ਪੱੁਜੀ ਪੁਲਿਸ ਪਾਰਟੀ ਵੱਲੋਂ ਮਿ੍ਤਕ ਦੀ ਲਾਸ਼ ਦਾ ਸਿਵਲ ਹਸਪਤਾਲ ਨਵਾਂਸ਼ਹਿਰ ਵਿਖੇ ਪੋਸਟ ਮਾਰਟਮ ਕਰਵਾਉਣ ਲਈ ਰਖਵਾਇਆ ਗਿਆ। ਇਸ ਹਾਦਸੇ ਤੋਂ ਬਾਅਦ ਟਰਾਲਾ ਚਾਲਕ ਮੌਕੇ ਤੋਂ ਫ਼ਰਾਰ ਦੱਸਿਆ ਜਾ ਰਿਹਾ ਹੈ। ਗੁਰਕਿਰਪਾਲ ਸਿੰਘ ਦੀ ਪਤਨੀ ਨਵਜੋਤ ਕੌਰ ਸੀਨੀਅਰ ਪੱਤਰਕਾਰ ਵੱਜੋਂ ਇਕ ਨਿੱਜੀ ਚੈਨਲ 'ਚ ਸੇਵਾਵਾਂ ਨਿਭਾ ਰਹੀ ਹੈ। ਗੁਰਕਿਰਪਾਲ ਸਿੰਘ ਆਪਣੇ ਪਿੱਛੇ ਆਪਣੀ ਪਤਨੀ ਅਤੇ ਇਕ ਪੁੱਤਰ ਨੂੰ ਰੌਂਦਾ ਵਿਲਕਦਾ ਛੱਡ ਗਏ ਹਨ। ਪੁਲਿਸ ਨੇ ਮਿ੍ਤਕ ਗੁਰਕਿਰਪਾਲ ਸਿੰਘ ਦੇ ਭਰਾ ਦੇ ਬਿਆਨਾਂ 'ਤੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।