ਤਾਰੀ ਲੋਧੀਪੁਰੀਆ, ਅੌੜ : ਸਰਕਾਰੀ ਪ੍ਰਰਾਇਮਰੀ ਸਕੂਲ ਕਮਾਮ ਵਿਖੇ ਸਿੱਖਿਆ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਸਕੂਲ ਸਟਾਫ ਵੱਲੋਂ ਗ੍ਰੈਜੂਏਸ਼ਨ ਸੈਰੇਮਨੀ ਕਰਵਾਈ ਗਈ। ਜਿਸ 'ਚ ਨਿੱਕੇ ਨਿੱਕੇ ਬੱਚਿਆਂ ਵੱਲੋਂ ਗਿੱਧੇ, ਭੰਗੜੇ ਆਦਿ ਵੱਖ-ਵੱਖ ਪੋ੍ਗਰਾਮ ਪੇਸ਼ ਕੀਤੇ। ਇਸ ਦੌਰਾਨ ਸਰਪੰਚ ਮਨੋਹਰ ਲਾਲ ਤੇ ਸਾਬਕਾ ਸਰਪੰਚ ਜਗਦੀਸ਼ ਸਿੰਘ ਵੱਲੋਂ ਸਾਂਝੇ ਤੌਰ 'ਤੇ ਸਕੂਲ ਸਟਾਫ ਅਤੇ ਬੱਚਿਆਂ ਦੀ ਪ੍ਰਸ਼ੰਸਾ ਕਰਦੇ ਹੋਏ ਕਿਹਾ ਕਿ ਇਹੋ ਜਿਹੇ ਪੋ੍ਗਰਾਮਾਂ ਦੇਖਣ ਨੂੰ ਬਹੁਤ ਵਧੀਆ ਲੱਗਦੇ ਹਨ। ਅਜਿਹੇ ਪੋ੍ਗਰਾਮ ਕਰਵਾਉਣੇ ਚਾਹੀਦੇ ਹਨ। ਜਿਸ ਨਾਲ ਬੱਚਿਆਂ ਦਾ ਹੌਂਸਲਾ ਅਫਜਾਈ ਹੁੰਦੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਦਾ ਇਹ ਉਪਰਾਲਾ ਬਹੁਤ ਹੀ ਸਲਾਘਾਯੋਗ ਹੈ ਇਹੋ ਜਿਹੇ ਸਮਾਗਮਾਂ ਨਾਲ ਬੱਚਿਆਂ ਦੀ ਯੋਗਤਾਂ ਦੀ ਪਛਾਣ ਵੀ ਹੁੰਦੀ ਹੈ। ਇਸ ਮੌਕੇੇ ਹਰਭਜਨ ਸਿੰਘ ਪੰਚ, ਸਕੂਲ ਮੈਨੇਜਮੈਂਟ ਕਮੇਟੀ ਦੀ ਚੇਅਰਪ੍ਰਸਨ ਸਰਬਜੀਤ ਕੌਰ, ਐੱਸਐੱਮਸੀ ਪਰਮਜੀਤ ਕੌਰ, ਮੁੱਖ ਅਧਿਆਪਕਾ ਗੁਰਦੀਪ ਕੌਰ, ਮਾਸਟਰ ਨਵੀਨ ਕੁਮਾਰ ਕਰੀਹਾ, ਮਾਸਟਰ ਗੁਰਦੀਪ ਸਿੰਘ ਤੋਂ ਇਲਾਵਾ ਬੱਚਿਆਂ ਦੇ ਮਾਤਾ ਪਿਤਾ ਵੀ ਹਾਜ਼ਰ ਸਨ।