ਹਰਜਿੰਦਰ ਕੌਰ ਚਾਹਲ,ਬੰਗਾ : ਪੇਂਡੂ ਇਲਾਕੇ ਦੇ ਪ੍ਰਸਿੱਧ ਨਰਸਿੰਗ ਵਿੱਦਿਅਕ ਅਦਾਰੇ ਗੁਰੂ ਨਾਨਕ ਕਾਲਜ ਆਫ਼ ਨਰਸਿੰਗ ਢਾਹਾਂ ਕਲੇਰਾਂ ਦੀ ਕਲਾਸ ਬੀਐੱਸਸੀ (ਫਾਈਨਲ) ਬੈਚ 2015-19 ਦਾ ਸ਼ਾਨਦਾਰ 100 ਫ਼ੀਸਦੀ ਨਤੀਜਾ ਆਇਆ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਨਰਸਿੰਗ ਕਾਲਜ ਦੇ ਮੁੱਖ ਪ੍ਰਬੰਧਕ ਹਰਦੇਵ ਸਿੰਘ ਕਾਹਮਾ ਨੇ ਦੱਸਿਆ ਕਿ ਬੀਐੱਸਸੀ ਨਰਸਿੰਗ 'ਚੋਂ ਲਵਲੀਨ ਕੌਰ ਪੁੱਤਰੀ ਗੁਰਪਾਲ ਸਿੰਘ ਪਿੰਡ ਭਾਨ ਮਜਾਰਾ ਨੇ ਪਹਿਲਾ ਸਥਾਨ, ਨੈਨਸੀ ਪੁੱਤਰੀ ਰਾਜਿੰਦਰ ਕੁਮਾਰ ਪਿੰਡ ਮਰੂਲਾ ਜ਼ਿਲ੍ਹਾ ਹੁਸ਼ਿਆਰਪੁਰ ਨੇ ਦੂਸਰਾ ਅਤੇ ਹਰਨੀਤ ਕੌਰ ਢਾਹਾਂ ਪੁੱਤਰੀ ਲੰਬੜਦਾਰ ਮਨਮੋਹਨ ਸਿੰਘ ਢਾਹਾਂ ਪਿੰਡ ਢਾਹਾਂ ਨੇ ਤੀਸਰਾ ਸਥਾਨ ਹਾਸਲ ਕੀਤਾ। ਇਨ੍ਹਾਂ ਸਫਲਤਾ ਲਈ ਸਮੂਹ ਟਰੱਸਟ ਮੈਂਬਰਾਂ ਵੱਲੋਂ ਵਿਦਿਆਰਥੀਆਂ, ਉਨ੍ਹਾਂ ਦੇ ਮਾਪਿਆਂ ਅਤੇ ਸਮੂਹ ਅਧਿਆਪਕਾਂ ਨੂੰ ਵਧਾਈਆਂ ਦਿੱਤੀਆਂ ਹਨ। ਇਸ ਮੌਕੇ ਜਥੇਦਾਰ ਕੁਲਵਿੰਦਰ ਸਿੰਘ ਢਾਹਾਂ, ਜਗਜੀਤ ਸਿੰਘ ਸੋਢੀ, ਸੁਰਿੰਦਰ ਜਸਪਾਲ ਪਿੰ੍ਸੀਪਲ, ਸੰਜੇ ਕੁਮਾਰ, ਨਵਜੋਤ ਕੌਰ ਸਹੋਤਾ, ਰੂਬੀ ਕੌਰ, ਰਮਨਦੀਪ ਕੌਰ, ਸਰੋਜ ਬਾਲਾ, ਅਨੀਤਾ ਰਾਣੀ, ਗੁਰਲੀਨ ਕੌਰ, ਰਾਜਨੀਤ ਕੌਰ ਅਧਿਆਪਕ ਅਤੇ ਵਿਦਿਆਰਥੀ ਵੀ ਹਾਜ਼ਰ ਸਨ।