ਲੇਖ ਰਾਜ ਕੁਲਥਮ, ਬਹਿਰਾਮ : ਬਹਿਰਾਮ ਇਲਾਕੇ ਦੇ ਆਸ ਪਾਸ ਬੱਕਰੀ ਚੋਰ ਗਿਰੋਹ ਪੂਰੀ ਤਰ੍ਹਾਂ ਸਰਗਰਮ ਹੈ ਜਿਹੜਾ ਰੁਕ ਰੁਕ ਕੇ ਅਜਿਹੀਆਂ ਚੋਰੀ ਦੀਆਂ ਵਾਰਦਾਤਾਂ ਹੋ ਰਹੀਆਂ ਹਨ , ਮਗਰ ਪੁਲਿਸ ਦੇ ਹੱਥ ਕੁੱਝ ਵੀ ਲੱਗ ਰਿਹਾ ਹੈ। ਅਜਿਹੀ ਹੀ ਬੱਕਰੀਆਂ ਚੋਰੀ ਦੀ ਇਕ ਹੋਰ ਵਾਰਦਾਤ ਸਥਾਨ ਥਾਣਾ ਬਹਿਰਾਮ ਦੇ ਪਿੰਡ ਕੁਲਥਮ 'ਚ ਹੋਈ ਤੇ ਚੋਰਾਂ ਨੇ ਇਕ ਗ਼ਰੀਬ ਆਜੜੀ ਦੀਆਂ 6 ਬੱਕਰੀਆਂ ਨੂੰ ਚੋਰੀ ਕਰਨ 'ਚ ਅੰਜਾਮ ਦਿੱਤਾ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪਿਆਰਾ (79) ਪੁੱਤਰ ਰਾਮ ਚੰਦ ਨੇ ਦੱਸਿਆ ਕਿ ਮੈਂ ਗਰੀਬ ਆਦਮੀ ਹਾਂ ਤੇ ਬੱਕਰੀਆਂ ਦਾ ਦੁੱਧ ਵੇਚ ਕੇ ਆਪਣਾ ਗੁਜਾਰਾ ਚਲਾਉਂਦਾ ਹਾਂ ਤੇ ਮੇਰੇ ਵਾੜੇ 'ਚ ਚੋਰਾਂ ਨੇ 6 ਬੱਕਰੀਆਂ ਚੋਰੀ ਕਰ ਲਈਆਂ। ਉਸ ਨੇ ਦੱਸਿਆ ਕਿ ਕੁੱਝ ਮਹੀਨੇ ਪਹਿਲਾ ਵੀ ਮੇਰੀਆਂ 2 ਬੱਕਰੀਆਂ ਵਾੜੇ 'ਚੋ ਚੋਰੀ ਹੋ ਗਈਆਂ ਸਨ । ਇਸ ਤਰਾ ਮੇਰਾ ਕਰੀਬ ਸਵਾ ਲੱਖ ਰੁਪਏ ਦਾ ਨੁਕਸਾਨ ਹੋ ਗਿਆ ਹੈ। ਇਸ ਸਬੰਧੀ ਪੁਲਿਸ ਨੂੰ ਸੂਚਨਾ ਦੇ ਦਿੱਤੀ ਹੈ ਤੇ ਮੌਕੇ 'ਤੇ ਏਐੱਸਆਈ ਤੇਜ਼ ਭਾਨ ਪਹੁੰਚੇ। ਪੁਲਿਸ ਨੇ ਬੱਕਰੀ ਚੋਰਾਂ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ। ਇਸ ਤੇ ਪਹਿਲਾਂ ਵੀ ਨੇੜਲੇ ਪਿੰਡ ਸਰਹਾਲਾ ਰਾਣੂਆ ਤੇ ਜੱਸੋਮਾਜਰਾ ਤੋਂ ਬੱਕਰੀਆਂ ਚੋਰੀ ਹੋਈਆਂ ਸਨ।