ਸ਼ਾਮ ਸੁੰਦਰ ਮੀਲੂ, ਬਲਾਚੌਰ : ਪੰਜਾਬ ਯੂਨੀਵਰਸਟੀ ਚੰਡੀਗੜ੍ਹ ਦੇ ਜਿਮਨੇਜੀਅਮ ਹਾਲ ਵਿਖੇ ਹੋਏ ਨੈਸ਼ਨਲ ਪੱਧਰ ਦੇ ਵੁਸ਼ੂ ਖੇਡ ਮੁਕਾਬਲੇ 'ਚ ਮਹਾਰਾਜ ਲਾਲ ਦਾਸ ਬ੍ਹਮਾ ਨੰਦ ਭੂਰੀਵਾਲੇ ਗਰੀਬਦਾਸੀ ਗਰਲਜ਼ ਕਾਲਜ ਟੱਪਰੀਆਂ ਖੁਰਦ ਦੀ ਖਿਡਾਰਨ ਨੇ ਗੋਲਡ ਮੈਡਲ ਜਿੱਤ ਕੇ ਭੂਰੀਵਾਲੇ ਐਜੂਕੇਸ਼ਨ ਸੰਸਥਾਨਾਂ ਦਾ ਨਾਮ ਨੈਸ਼ਨਲ ਪੱਧਰ 'ਤੇ ਰੋਸ਼ਨ ਕੀਤਾ ਹੈ। ਨੈਸ਼ਨਲ ਪੱਧਰ 'ਤੇ ਗੋਲਡ ਮੈਡਲ ਜਿੱਤ ਕੇ ਕਾਲਜ ਪਰਤੀ ਵੁਸ਼ੂ ਖਿਡਾਰਨ ਨੇਹਾ ਦਾ ਮਹਾਰਾਜ ਭੂਰੀਵਾਲੇ ਗਰੀਬਦਾਸੀ ਐਜੂਕੇਸ਼ਨ ਟਰੱਸਟ ਦੇ ਸਰਪ੍ਰਸਤ ਵੇਦਾਂਤ ਅਚਾਰੀਆ ਸਵਾਮੀ ਸ੍ਰੀ ਚੇਤਨਾ ਨੰਦ ਜੀ ਮਹਾਰਾਜ ਭੂਰੀਵਾਲਿਆਂ ਅਤੇ ਹੋਰ ਟਰਸੱਟ ਮੈਂਬਰਾਂ ਅਤੇ ਕਾਲਜ ਸਟਾਫ ਨੇ ਸਵਾਗਤ ਕਰਦਿਆਂ ਕਿਹਾ ਕਿ ਪੇਂਡੂ ਏਰੀਏ 'ਚ ਸਤਿਗੁਰੂ ਬ੍ਹਮਾ ਨੰਦ ਜੀ ਭੂਰੀਵਾਲਿਆਂ ਵੱਲੋਂ ਬਣਾਏ ਕਾਲਜਾਂ ਦੇ ਮਿਹਨਤਕਸ਼ ਸਟਾਫ ਦੀ ਮਿਹਨਤ ਦੀ ਬਦੌਲਤ ਅੱਜ ਪਿੰਡਾਂ ਦੇ ਬੱਚੇ ਵੱਡੇ ਮੁਕਾਮ ਪ੍ਰਰਾਪਤ ਕਰ ਰਹੇ ਹਨ। ਕਾਲਜ ਪਿ੍ਰੰ: ਡਾ: ਪ੍ਰਰੀਤਮ ਸਿੰਘ ਗਿੱਲ ਨੇ ਦੱਸਿਆ ਕਿ ਸਾਡੇ ਕਾਲਜ ਦੀਆਂ ਦੋ ਵਿਦਿਆਰਥਣਾਂ ਨੇਹਾ ਪੁੱਤਰੀ ਹੁਸਨ ਲਾਲ ਅਤੇ ਸੋਨਾ ਦੇਵੀ ਪੁੱਤਰੀ ਤਿਲਕ ਰਾਜ ਦੀ ਚੋਣ ਇੰਟਰ ਯੂਨੀਵਰਸਟੀ ਖੇਡਾਂ ਲਈ ਹੋਈ ਸੀ। ਜਿਸ ਵਿਚ ਸੋਨਾ ਦੇਵੀ (56 ਕਿਲੋ ਭਾਰ) ਕੁਆਟਰ ਫਾਈਨਲ ਤਕ ਖੇਡੀ ਅਤੇ ਨੇਹਾ ਨੇ 65 ਕਿਲੋਭਾਰ 'ਚ ਗੋਲਡ ਮੈਡਲ ਪ੍ਰਰਾਪਤ ਅਤੇ ਪੰਜਾਬ ਯੂਨੀਵਰਸਿਟੀ ਦੇ ਸਾਲਾਨਾ ਸਪੋਰਟਸ ਸਮਾਗਮ 'ਚ 28 ਹਜ਼ਾਰ ਦੀ ਇਨਾਮੀ ਰਾਸ਼ੀ ਪ੍ਰਰਾਪਤ ਕਰਕੇ ਨੈਸ਼ਨਲ ਪੱਧਰ ਅਤੇ ਭੂਰੀਵਾਲੇ ਕਾਲਜ ਦਾ ਨਾਮ ਚਮਕਾਇਆ। ਮਹਾਰਾਜ ਭੂਰੀਵਾਲੇ ਗਰੀਬਦਾਸੀ ਐਜੂਕੇਸ਼ਨ ਟਰੱਸਟ ਦੇ ਪ੍ਰਧਾਨ ਪ੍ਰਰੋ: ਮਹਿੰਦਰ ਸਿੰਘ ਬਾਗੀ, ਜਨਰਲ ਸਕੱਤਰ ਤੀਰਥ ਰਾਮ ਭੂੰਬਲਾ ਅਤੇ ਹੋਰ ਟਰੱਸਟ ਮੈਂਬਰਾਂ ਨੇ ਸਟਾਫ ਦੀ ਮਿਹਨਤ ਅਤੇ ਵਿਦਿਆਰਥਣਾਂ ਦੀ ਇਸ ਪ੍ਰਰਾਪਤੀ ਦੀ ਸਰਾਹਨਾ ਕਰਦਿਆਂ ਭਵਿੱਖ 'ਚ ਹੋਰ ਮਿਹਨਤ ਕਰਨ ਦੀ ਪ੍ਰਰੇਰਨਾ ਕੀਤੀ।