ਜਸਵਿੰਦਰ ਕੌਰ ਗੁਣਾਚੌਰ, ਮੁਕੰਦਪੁਰ : ਪਿੰਡ ਸਰਹਾਲ ਕਾਜੀਆਂ ਵਿਖੇ ਭਾਰਤ ਰਤਨ ਡਾ: ਭੀਮ ਰਾਓ ਅੰਬੇਡਕਰ ਯਾਦਗਾਰੀ ਲਾਇਬ੍ਰੇਰੀ ਵਿਖੇ ਸਮੂਹ ਕਲੱਬ ਮੈਂਬਰਾਂ ਦੇ ਉੱਦਮ ਨਾਲ ਆਰੰਭੇ ਗਏ ਮੁਫ਼ਤ ਟਿਊਸ਼ਨ ਸੈਂਟਰ 'ਚ ਪੜ੍ਹ ਰਹੇ ਬੱਚਿਆਂ ਨੂੰ ਸਨਮਾਨਤ ਕਰਨ ਲਈ ਇਕ ਵਿਸ਼ੇਸ਼ ਸਮਾਗਮ ਕਰਵਾਇਆ ਗਿਆ। ਇਸ ਦੌਰਾਨ ਐੱਨਆਰਆਈ ਪਿਆਰਾ ਸਿੰਘ ਕੰਬੋਜ ਅਤੇ ਸੰਤੋਸ਼ ਕੁਮਾਰੀ ਵੱਲੋਂ ਬੱਚਿਆਂ ਨੂੰ ਸਟੇਸ਼ਨਰੀ ਦੇ ਕੇ ਸਨਮਾਨਤ ਕੀਤਾ ਗਿਆ। ਇਸ ਮੌਕੇ ਚੇਅਰਮੈਨ ਰਾਜ ਕੁਮਾਰ, ਪ੍ਰਧਾਨ ਲਖਵੀਰ ਸਿੰਘ, ਰਣਵੀਰ ਕੁਮਾਰ, ਸ਼ੀਤਲ ਸਿੰਘ, ਅਮਨਦੀਪ, ਸ਼ੀਤਲ ਕੁਮਾਰ, ਸ਼ਨੀ ਰਾਮ, ਦਿਲਬਾਗ ਰਾਮ, ਵਿਸ਼ਾਲ, ਰਵੀ ਕੁਮਾਰ, ਅਮਰਵੀਰ, ਦਰਬਾਰੀ ਲਾਲ, ਬਲਵਿੰਦਰ ਕੁਮਾਰ, ਭਾਵਨਾ ਭਾਟੀਆ, ਰਜਨੀ, ਨਿਸ਼ਾ ਅਤੇ ਹੋਰ ਕਲੱਬ ਮੈਂਬਰ ਹਾਜ਼ਰ ਸਨ।