ਤਾਰੀ ਲੋਧੀਪੁਰੀਆ, ਅੌੜ

ਪਿੰਡ ਗਰਚਾ 'ਚ ਬਲਕਾਰ ਸਿੰਘ ਦੀ ਕੋਰੋਨਾ ਰਿਪੋਰਟ ਪੋਜ਼ੇਟਿਵ ਆਉਣ ਨਾਲ ਪਿੰਡ ਗਰਚਾ ਪੂਰਨ ਤੌਰ 'ਤੇ ਸੀਲ ਕਰ ਕੇ ਨਾਕਾਬੰਦੀ ਕਰ ਦਿੱਤੀ ਗਈ ਹੈ। ਪਿੰਡ ਗਰਚਾ ਵਿੱਚੋਂ ਆਉਣ 'ਤੇ ਜਾਣ ਤੇ ਪ੍ਰਸ਼ਾਸਨ ਵੱਲੋਂ ਪੂਰਨ ਤੌਰ 'ਤੇ ਰੋਕ ਲਗਾ ਦਿੱਤੀ ਗਈ ਹੈ ਤੇ ਸਿਹਤ ਵਿਭਾਗ ਦੀਆਂ 6 ਟੀਮਾਂ ਪਿੰਡਾਂ 'ਚ ਘਰ ਘਰ ਜਾ ਕੇ ਬਿਮਾਰ ਮਰੀਜ਼ਾਂ ਦੀ ਪੁਸ਼ਟੀ ਕਰ ਰਹੀਆਂ ਹਨ। ਇਸ ਮੌਕੇ ਪਿੰਡ ਕਮਾਮ ਵਿਖੇ ਸਰਪੰਚ ਮਨੋਹਰ ਤੇ ਸਾਬਕਾ ਸਰਪੰਚ ਜਗਦੀਸ਼ ਸਿੰਘ ਵਲੋਂ ਪ੍ਰਸ਼ਾਸਨ ਦਾ ਸਹਿਯੋਗ ਦਿੰਦੇ ਹੋਏ ਪਿੰਡ ਦੀ ਬਿਹਤਰੀ ਲਈ ਕਦਮ ਚੁੱਕੇ ਜਾ ਰਹੇ ਹਨ।

ਇਸੇ ਤਰ੍ਹਾਂ ਪਿੰਡ ਕਮਾਮ 'ਚ ਰਛਪਾਲ ਕੌਰ ਦੇ ਪਾਜ਼ੇਟਿਵ ਆਉਣ 'ਤੇ ਪਿੰਡ ਨੂੰ ਨਾਕਾਬੰਦੀ ਲਗਾ ਕੇ ਆਉਣ ਜਾਣ ਵਾਲੇ ਲੋਕਾਂ 'ਤੇ ਪਾਬੰਦੀ ਲਗਾ ਦਿੱਤੀ ਹੈ ਤੇ ਸਿਹਤ ਵਿਭਾਗ ਦੀ ਟੀਮ ਸਤਿੰਦਰ ਪਾਲ ਕੌਰ ਰਛਪਾਲ ਕੌਰ ਏਨਮ ਵੱਲੋਂ ਆਸ਼ਾ ਵਰਕਰ ਗੁਰਬਖਸ਼ ਕੌਰ ਦੀ ਮਦਦ ਨਾਲ ਰਛਪਾਲ ਕੌਰ ਦੇ ਪਰਿਵਾਰ ਮੈਂਬਰਾਂ ਦਾ ਟੈਸਟ ਕੀਤਾ ਗਿਆ ਤਾਂ ਜੋ ਇਸ ਵਾਇਰਸ 'ਤੇ ਕਾਬੂ ਪਾਇਆ ਜਾ ਸਕੇ। ਇਸ ਮੌਕੇ ਏਐਨਐਮ ਸਤਿੰਦਰਪਾਲ ਕੌਰ ਨਾਲ ਗੱਲ ਹੋਣ ਤੇ ਉਨ੍ਹਾਂ ਦੱਸਿਆ ਕਿ ਰਛਪਾਲ ਕੌਰ ਦੇ ਸੰਪਰਕ ਵਿਚ ਆਉਣ ਵਾਲੇ 15 ਸ਼ੱਕੀ ਮਰੀਜ਼ਾਂ ਦਾ ਕੋਰੋਨਾ ਟੈਸਟ ਬਹੁਤ ਜਲਦੀ ਕਰਵਾਇਆ ਜਾਵੇਗਾ।