ਪਿ੍ਰਅੰਕਾ ਮੀਲੂ, ਰੱਤੇਵਾਲ : ਸਤਿਲੋਕ ਗੰਗਾ ਪੁਰੀ ਧਾਮ ਰੱਤੇਵਾਲ 'ਚ ਚੌਧਰੀ ਦੇਵੀ ਚੰਦ ਕਸਾਣਾ ਆਦੋਆਣਾ ਦੀ ਯਾਦ 'ਚ ਮੁਫ਼ਤ ਮੈਡੀਕਲ ਕੈਂਪ ਲਾਇਆ। ਇਸ ਦਾ ਉਦਘਾਟਨ ਸਵਾਮੀ ਕ੍ਰਿਸ਼ਨਾ ਨੰਦ ਭੂਰੀ ਵਾਲਿਆਂ ਨੇ ਕੀਤਾ। ਸਰਪੰਚ ਵਾਸਦੇਵ ਭੂੰਬਲਾ ਨੇ ਦੱਸਿਆ ਕਿ ਇਹ ਕੈਂਪ ਸਮਾਜ ਸੇਵੀ ਹਰੀਸ਼ ਚੰਦਰ ਕਸਾਣਾ ਆਦੋਆਣਾ ਤੇ ਠੇਕੇਦਾਰ ਰਾਜ ਕੁਮਾਰ ਨੀਲੇਵਾੜੇ ਦੇ ਸਹਿਯੋਗ ਨਾਲ ਲਾਇਆ ਗਿਆ। ਕੈਂਪ 'ਚ ਡਾ. ਅਭਿਜੀਤ, ਡਾ. ਗੁਰਪਾਲ ਸਿੰਘ, ਡਾ. ਸੁਨੀਤਾ ਸ਼ਰਮਾ ਨੇ 772 ਮਰੀਜ਼ਾਂ ਦਾ ਜਾਂਚ ਕੀਤੀ। ਇਸ ਮੌਕੇ ਮੁਫ਼ਤ ਈਸੀਜੀ ਤੇ ਸ਼ੂਗਰ ਟੈਸਟ ਕਰ ਕੇ ਦਵਾਈਆਂ ਮੁਫ਼ਤ ਦਿੱਤੀਆਂ ਗਈਆਂ। ਇਸ ਮੌਕੇ ਇੰਦਰ ਪਾਲ ਥਾਣੇਦਾਰ, ਡਾ. ਸੰਦੀਪ ਕਸਾਣਾ, ਅਮਨ ਵਰਮਾ, ਵਾਸਦੇਵ ਖੀਵੇਵਾਲ, ਅਮਰਜੀਤ ਬਾਂਠ, ਫੁੱਮਣ ਕਸਾਣਾ, ਜਗਨ ਨਾਥ ਭੂੰਬਲਾ, ਨੰਦ ਲਾਲ ਭਾਟੀਆ ਆਦਿ ਵੀ ਹਾਜ਼ਰ ਸਨ।