ਸੈਂਟਰੀਏਟ ਫਾਰਮਾ ਸਿਊਟੀਕਲਸ ਫੈਕਟਰੀ ਵੱਲੋਂ ਮੁਫ਼ਤ ਮੈਡੀਕਲ ਕੈਂਪ ਲਾਏ
ਸੈਂਟਰੀਏਟ ਫਾਰਮਾ ਸਿਊਟੀਕਲਸ ਫੈਕਟਰੀ ਵਲੋਂ ਫ੍ਰੀ ਮੈਡੀਕਲ ਕੈਂਪ ਲਗਾਏ ਗਏ।
Publish Date: Tue, 02 Dec 2025 05:14 PM (IST)
Updated Date: Tue, 02 Dec 2025 05:17 PM (IST)
ਸੁਖਦੇਵ ਸਿੰਘ ਪਨੇਸਰ, ਪੰਜਾਬੀ ਜਾਗਰਣ,ਕਾਠਗੜ੍ਹ
ਰੋਪੜ ਬਲਾਚੌਰ ਨੈਸ਼ਨਲ ਹਾਈਵੇ ਤੇ ਰੈਲ ਮਾਜਰਾ, ਟੌਂਸਾ ਇੰਡਸਟਰੀ ਏਰੀਏ ਦੀ ਨਾਮਵਰ ਫੈਕਟਰੀ ਸੈਂਟਰੀਏਟ ਫਾਰਮਾ ਸਿਊਟੀਕਲ ਫਾਊਂਡੇਸ਼ਨ ਵੱਲੋਂ ਲਗਾਏ ਜਾ ਰਹੇ ਮੈਡੀਕਲ ਕੈਂਪਾਂ ਦੀ ਲੜੀ ਦੇ ਤਹਿਤ ਪਿੰਡ ਟੌਂਸਾ 10 ਵਜੇ ਤੋਂ 1 ਵਜੇ ਤੱਕ ਫਰੀ ਮੈਡੀਕਲ ਕੈਂਪ ਲਗਾਇਆ ਗਿਆ ਅਤੇ 1ਵਜੇ ਤੋਂ 4 ਵਜੇ ਤੱਕ ਪਿੰਡ ਫਤਿਹਪੁਰ ਵਿਖੇ ਫਰੀ ਮੈਡੀਕਲ ਕੈਂਪ ਲਗਾਇਆ ਗਿਆ ਜਿਥੇ ਲੋੜਵੰਦ ਮਰੀਜ਼ਾਂ ਨੂੰ ਫਰੀ ਦਵਾਈਆਂ ਦਿੱਤੀਆਂ ਗਈਆਂ। ਇਸ ਕੈਂਪ ਵਿੱਚ ਤਜਰਬੇਕਾਰ ਡਾਕਟਰ ਅਕਸ਼ੇ ਵਸ਼ਿਸ਼ਟ ਐਮ ਬੀ ਬੀ ਐਸ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਅਸੀਂ ਇਲਾਕੇ ਦੇ ਵੱਖ ਵੱਖ ਪਿੰਡਾਂ ਵਿਚ ਰੋਜ਼ਾਨਾ ਇਸ ਤਰਾਂ ਦੇ ਕੈਂਪ ਲਗਾਉਂਦੇ ਰਹਿੰਦੇ ਹਾਂ। ਉਹਨਾਂ ਦੀ ਮੈਡੀਕਲ ਟੀਮ ਵਲੋਂ ਮੌਕੇ ਤੇ ਇਕੱਠੇ ਹੋਏ ਪਿੰਡ ਵਾਸੀਆਂ ਨੂੰ ਤਸੱਲੀ ਬਖਸ਼ ਫਰੀ ਚੈਕ ਅਪ ਕੀਤਾ ਗਿਆ ਅਤੇ ਫਰੀ ਦਵਾਈਆਂ ਦਿੱਤੀਆਂ ਗਈਆਂ। ਡਾਕਟਰ ਅਕਸ਼ੇ ਵਸਿਸ਼ਟ ਐਮਬੀਬੀਐਸ ਵੱਲੋਂ ਪਿੰਡ ਵਾਸੀਆਂ ਨੂੰ ਆਪਣੇ ਆਲੇ ਦੁਆਲੇ ਨੂੰ ਸਾਫ ਸੁਥਰਾ ਰੱਖਣ ਅਤੇ ਸਾਫ ਸੁਥਰਾ ਖਾਣ ਪੀਣ ਲਈ ਪ੍ਰੇਰਿਤ ਕੀਤਾ ਗਿਆ।ਇਸ ਕੈਂਪ ਵਿੱਚ ਲਗਭਗ 80 ਤੋਂ ਵੱਧ ਮਰੀਜ਼ਾਂ ਦਾ ਫਰੀ ਚੈਕ ਅਪ ਕੀਤਾ ਗਿਆ ਤੇ ਲੋੜਵੰਦ ਮਰੀਜ਼ਾਂ ਨੂੰ ਫਰੀ ਦਵਾਈਆਂ ਦਿੱਤੀਆਂ ਗਈਆਂ। ਮੈਡੀਕਲ ਕੈਂਪ ਵਿੱਚ ਡਾਕਟਰ ਅਕਸ਼ੇ ਵਸ਼ਿਸ਼ਟ ਐਮਬੀਬੀਐਸ, ਅਨਿਲ ਮਿਸ਼ਰਾ, ਹਰਚੰਦ ਸਿੰਘ ਭਟੋਆ,ਸੁਨੇਹਾ ਅਤੇ ਪ੍ਰਿਯੰਕਾ ਨੇ ਮਰੀਜ਼ਾਂ ਦਾ ਤਸੱਲੀ ਬਖ਼ਸ਼ ਇਲਾਜ ਕੀਤਾ।ਇਸ ਮੌਕੇ ਸਾਬਕਾ ਸਰਪੰਚ ਜਗਦੀਸ਼ ਸਿੰਘ, ਸੁਖਦੇਵ ਸਿੰਘ, ਮਨਜੀਤ ਸਿੰਘ ਸੈਣੀ ਕਰਿਆਨਾ ਸਟੋਰ ਵਾਲੇ ਅਤੇ ਹੋਰ ਪਤਵੰਤੇ ਸੱਜਣ ਹਾਜ਼ਰ ਸਨ।