ਜਗਤਾਰ ਮਹਿੰਦੀਪੁਰੀਆ, ਬਲਾਚੌਰ : ਸਥਾਨਕ ਸ਼ਹਿਰ ਦੇ ਭੱਦੀ ਰੋਡ ਸਥਿਤ ਸੂਰੀ ਹਸਪਤਾਲ ਬਲਾਚੌਰ ਵੱਲੋਂ ਮੁਫ਼ਤ ਮੈਡੀਕਲ, ਖੂਨਦਾਨ ਤੇ ਦੰਦਾਂ ਦਾ ਕੈਂਪ ਪਿੰਡ ਧਾਮ ਨਾਨੋਵਾਲ (ਭੱਦੀ) ਤਹਿਸੀਲ ਬਲਾਚੌਰ ਵਿਖੇ ਲਗਾਇਆ ਗਿਆ। ਕੈਂਪ 'ਚ ਵੱਡੀ ਗਿਣਤੀ ਲੋਕਾਂ ਵੱਲੋਂ ਪੁੱਜ ਕੇ ਲਾਭ ਲਿਆ, ਉਥੇ ਹੀ ਖੂਨਦਾਨ ਵਲੰਟੀਅਰਾਂ ਵੱਲੋਂ ਲਗਭਗ 50 ਯੂਨੀਟ ਖੂਨਦਾਨ ਕੀਤਾ ਗਿਆ। ਜਾਣਕਾਰੀ ਦਿੰਦੇ ਹੋਏ ਸੂਰੀ ਹਸਪਤਾਲ ਬਲਾਚੌਰ ਤੋਂ ਡਾ. ਉਜਾਗਰ ਸਿੰਘ ਸੂਰੀ ਨੇ ਦੱਸਿਆ ਕਿ ਸ੍ਰੀ ਸਤਿਗੁਰੂ ਗੰਗਾ ਨੰਦ ਜੀ (ਭੂਰੀ ਵਾਲਿਆਂ) ਦੇ ਉੱਤਰਾਧਿਕਾਰੀ ਸ਼ਿਸ਼ ਧੰਨ ਧੰਨ ਸ੍ਰੀ ਸਤਿਗੁਰੂ ਓਂਕਾਰਾ ਨੰਦ ਜੀ (ਭੂਰੀ ਵਾਲਿਆਂ) ਦੇ ਉੱਤਰਧਿਕਾਰੀ ਸ਼ਿਸ ਸ੍ਰੀ ਸਵਾਮੀ ਅਨੁਭਵਾ ਨੰਦ ਜੀ (ਭੂਰੀ ਵਾਲਿਆ) ਦੀ ਚੌਥੀ ਬਰਸੀ ਨੂੰ ਸਮਰਪਿਤ ਹੈ। ਕੈਂਪ 'ਚ ਮਾਹਰ ਡਾਕਟਰਾ ਦੀਆਂ ਵੱਖ-ਵੱਖ ਟੀਮਾਂ ਵੱਲੋਂ ਕਰੀਬ 200 ਮਰੀਜ਼ਾਂ ਦੀ ਜਾਂਚ ਕੀਤੀ ਅਤੇ ਮੁਫ਼ਤ ਦਵਾਈਆਂ ਵੀ ਦਿੱਤੀਆਂ ਗਈਆਂ। ਕੈਂਪ 'ਚ ਕਰੀਬ 50 ਵਲੰਟੀਅਰਾਂ ਵੱਲੋਂ ਆਪਣਾ ਖੂਨਦਾਨ ਦਿੱਤਾ ਗਿਆ। ਇਸ ਮੌਕੇ ਸਮਾਜ ਸੇਵੀ ਐੱਨਆਰਆਈ ਜਸਵੰਤ ਸਿੰਘ ਕੰਗਨਾ ਬੇਟ ਕੋਆਰਡੀਨੇਟਰ ਭਾਜਪਾ, ਭੁਪਿੰਦਰਜੀਤ ਸਿੰਘ ਸੂਰੀ, ਡਾ. ਅਮਨਦੀਪ ਕੌਰ ਸੂਰੀ ਤੋਂ ਇਲਾਵਾ ਹੋਰ ਵੀ ਪ੍ਰਮੁੱਖ ਸ਼ਖ਼ਸੀਅਤਾਂ ਵੀ ਹਾਜ਼ਰ ਸਨ।