ਬਲਵਿੰਦਰ ਸਿੰਘ, ਰਾਹੋਂ : ਪੁਲਿਸ ਥਾਣਾ ਰਾਹੋਂ ਵਿਖੇ ਗ਼ੈਰ-ਕਾਨੂੰਨੀ ਮਾਈਨਿੰਗ ਦੇ ਮਾਮਲੇ ’ਚ 11 ਟਰੈਕਟਰ ਟਰਾਲੀਆਂ, ਇਕ ਜੇਸੀਬੀ ਮਸ਼ੀਨ ਅਤੇ ਇਕ ਟਿੱਪਰ ਸਮੇਤ ਪੰਜ ਜਣਿਆਂ ਨੂੰ ਕਾਬੂ ਕਰ ਕੇ ਉਨ੍ਹਾਂ ਖਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ। ਮਿਲੀ ਜਾਣਕਾਰੀ ਅਨੁਸਾਰ ਹਰਜਿੰਦਰ ਸਿੰਘ ਮਾਈਨਿੰਗ ਅਫਸਰ ਨੇ ਪੁਲਿਸ ਨੂੰ ਲਿਖਤੀ ਸੂਚਨਾ ਦਿੱਤੀ ਕਿ ਉਨ੍ਹਾਂ ਨੇ ਪਿੰਡ ਸੈਦਪੁਰ ਖੁਰਦ ਨੇੜੇ ਸਤਲੁਜ ਦਰਿਆ ਵਿਚੋਂ ਰੇਤ ਦੀ ਮਾਈਨਿੰਗ ਕਰ ਰਹੇ ਜਤਿੰਦਰ ਸਿੰਘ ਪੁੱਤਰ ਬਿੰਦਰ ਸਿੰਘ ਵਾਸੀ ਪਿੰਡ ਦਿਆਲਪੁਰ ਥਾਣਾ ਸਮਰਾਲਾ, ਸੁਖਪ੍ਰੀਤ ਸਿੰਘ ਪੁੱਤਰ ਲਖਵੀਰ ਸਿੰਘ ਵਾਸੀ ਪਿੰਡ ਚੱਕੀ ਥਾਣਾ ਮਾਛੀਵਾੜਾ, ਪਰਮਵੀਰ ਸਿੰਘ ਪੁੱਤਰ ਕਰਨੈਲ ਸਿੰਘ ਵਾਸੀ ਅਜਨੇਰ ਜ਼ਿਲ੍ਹਾ ਫਤਿਹਗੜ੍ਹ ਸਾਹਿਬ, ਨੰਦ ਕੁਮਾਰ ਪੁੱਤਰ ਪਿਆਰਾ ਸਿੰਘ ਵਾਸੀ ਪਿੰਡ ਰਾਏਪੁਰ ਰਾਜਪੂਤਾਂ ਜ਼ਿਲ੍ਹਾ ਲੁਧਿਆਣਾ ਅਤੇ ਜਸਦੇਵ ਸਿੰਘ ਪੁੱਤਰ ਕੇਵਲ ਸਿੰਘ ਵਾਸੀ ਪਿੰਡ ਮਜਾਰੀ ਕਲਾਂ ਥਾਣਾ ਸਮਰਾਲਾ ਜ਼ਿਲ੍ਹਾ ਖੰਨਾ ਨੂੰ 11 ਟਰੈਕਟਰ ਟਰਾਲੀਆਂ, ਇਕ ਜੇਸੀਬੀ ਮਸ਼ੀਨ ਅਤੇ ਇਕ ਟਿੱਪਰ ਸਮੇਤ ਕਾਬੂ ਕੀਤਾ ਹੋਇਆ ਹੈ। ਸੂਚਨਾ ਮਿਲਣ ’ਤੇ ਏਐੱਸਆਈ ਗੁਰਬਖਸ਼ ਸਿੰਘ ਨੇ ਸਮੇਤ ਪੁਲਿਸ ਪਾਰਟੀ ਮੌਕੇ ’ਤੇ ਪੁੱਜ ਕੇ ਟਰੈਕਟਰ ਟਰਾਲੀਆਂ, ਜੇਸੀਬੀ ਮਸ਼ੀਨ ਅਤੇ ਟਿੱਪਰ ਨੂੰ ਕਬਜ਼ੇ ਵਿੱਚ ਲੈ ਕੇ ਉਕਤ ਮੁਲਜ਼ਮਾਂ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ।

Posted By: Ramanjit Kaur