ਰੇਸ਼ਮ ਕਲੇਰ, ਕਟਾਰੀਆਂ : ਸ੍ਰੀ ਹਜ਼ੂਰ ਨਾਭ ਕੰਵਲ ਰਾਜਾ ਸਾਹਿਬ ਜੀ ਦੀ ਅਪਾਰ ਕਿਰਪਾ ਅਨੁਸਾਰ ਸਾਂਝੀ ਜੋਤ ਬਾਂਸਲ ਘਰ ਪਿੰਡ ਖਾਨਖਾਨਾ ਵਿਖੇ ਮਾਘੀ ਦਾ ਪੰਜਵਾਂ ਸਾਲਾਨਾ ਜੋੜ ਮੇਲਾ ਅੱਜ ਸੇਵਾਦਾਰ ਬਿੱਟੂ ਭਾਜੀ ਭਤੀਜਾ ਮਸਤ ਜੋਗਿੰਦਰ ਭਾਜੀ ਦੀ ਅਗਵਾਈ ਹੇਠ ਕਰਵਾਇਆ ਜਾ ਰਿਹਾ ਹੈ। ਇਸ ਦੌਰਾਨ ਹਵਨ ਤੇ ਸ੍ਰੀ ਅਖੰਡ ਪਾਠ ਦੇ ਭੋਗ ਉਪਰੰਤ ਵਿਸ਼ਾਲ ਪੰਡਾਲ ਸਜਾਇਆ ਜਾਵੇਗਾ। ਸਟੋਜ ਸਕੱਤਰ ਦਾ ਜ਼ਿੰਮੇਵਾਰੀ ਬਿੱਟੂ ਮੇਹਟਾਂ ਵਾਲਾ ਨਿਭਾਉਣਗੇ। ਇਸ ਮੌਕੇ ਤੇ ਲੇਖਕ ਭੀਮ ਮੱਤੇਵਾੜੀਆ ਅਤੇ ਲੇਖਕ ਉਮੀ ਜੱਸਲ ਵਿਸ਼ੇਸ਼ ਤੌਰ ਤੇ ਹਾਜ਼ਰ ਹੋਣਗੇ। ਗਾਇਕਾਂ ਵਿਚ ਮਨਪ੍ਰਰੀਤ ਬਾਂਸਲ ਅਤੇ ਜਸਪ੍ਰਰੀਤ ਬਾਂਸਲ ਦਾ ਜਥਾ, ਆਰ ਜੇ ਨੂਰ ਅਤੇ ਵਿਜੈ ਹੰਸ ਆਪਣੇ ਗੀਤਾਂ ਨਾਲ ਬਾਬਾ ਜੀ ਦੀ ਜੀਵਨ ਲੀਲਾ ਸਬੰਧੀ ਚਾਨਣਾ ਪਾਉਣਗੇ। ਪ੍ਰਸਿੱਧ ਕਵਾਲ ਪੇ੍ਮ ਪਨਾਮ ਵਾਲੇ ਆਪਣੀਆਂ ਕਵਾਲੀਆਂ ਪੇਸ਼ ਕਰਨਗੇ। ਗੁਰੂ ਕਾ ਲੰਗਰ ਅਤੁੱਟ ਵਰਤਾਇਆ ਜਾਵੇਗਾ।