ਪ੍ਰਸ਼ੋਤਮ ਬੈਂਸ, ਨਵਾਂਸ਼ਹਿਰ : ਪਿੰਡ ਕਾਹਮਾ ਵਿਖੇ ਦੀ ਕਾਹਮਾ ਵੈਲਫੇਅਰ ਕਮੇਟੀ ਕਾਹਮਾ ਵੱਲੋਂ ਸਵ: ਲਾਲਾ ਚਿਰੰਜੀ ਲਾਲ ਆਂਸਲ ਦੀ ਯਾਦ 'ਚ 16ਵਾਂ ਅੱਖਾਂ ਦਾ ਫਰੀ ਚੈਕਅੱਪ, ਮੈਡੀਕਲ ਚੈਕਅੱਪ ਕੈਂਪ ਅਤੇ ਆਯੁਰਵੈਦਿਕ ਮੈਡੀਕਲ ਚੈਕਅੱਪ ਕੈਂਪ ਹੰਸ ਰਾਜ ਆਂਸਲ ਸਰਕਾਰੀ ਹਸਪਤਾਲ ਪਿੰਡ ਕਾਹਮਾ ਵਿਖੇ ਲਗਾਇਆ ਗਿਆ, ਜਿਸ ਦਾ 650 ਮਰੀਜ਼ਾਂ ਨੇ ਲਾਭ ਉਠਾਇਆ।

ਕੈਂਪ ਦਾ ਉਦਘਾਟਨ ਸੰਤ ਬਾਬਾ ਗਿਰਧਾਰੀ ਦਾਸ ਰਾਮ ਕੁਟੀਆ ਪਿੰਡ ਕਾਹਮਾ ਨੇ ਆਪਣੇ ਕਰ ਕਮਲਾਂ ਨਾਲ ਕੀਤਾ। ਇਸ ਮੌਕੇ ਉਨ੍ਹਾਂ ਦਾ ਸਹਿਯੋਗ ਸਮਾਗਮ ਦੇ ਮੁੱਖ ਮਹਿਮਾਨ ਹਰਦੇਵ ਸਿੰਘ, ਮਲਕੀਅਤ ਸਿੰਘ ਬਾਹੜੋਵਾਲ, ਕੁਲਵਿੰਦਰ ਸਿੰਘ ਢਾਹਾਂ, ਅਮਰਜੀਤ ਸਿੰਘ ਕਲੇਰਾਂ, ਨਰਿੰਦਰ ਸਿੰਘ, ਜਗਜੀਤ ਸਿੰਘ ਸੇਢੀ, ਅਮਰੀਕ ਸਿੰਘ ਲੇਹਿਲ, ਸਿਮਰਨਪ੍ਰਰੀਤ ਕੌਰ ਨੇ ਦਿੱਤਾ।

ਇਸ ਮੌਕੇ ਹਰਦੇਵ ਸਿੰਘ ਕਾਹਮਾ ਨੇ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਬਾਰੇ ਵਿਖੇ ਮਿਲਦੀਆਂ ਮੈਡੀਕਲ ਸਹੂਲਤਾਂ ਬਾਰੇ ਜਾਣਕਾਰੀ ਪ੍ਰਦਾਨ ਕੀਤੀ। ਉਹਨਾਂ ਦੱਸਿਆ ਕਿ ਹਸਪਤਾਲ ਵਿਖੇ ਦਾਖਲ ਮਰੀਜ਼ਾਂ ਅਤੇ ਉਹਨਾਂ ਦੇ ਸਹਾਇਕਾਂ ਨੂੰ ਤਿੰਨੋ ਵੇਲੇ ਪੌਸ਼ਟਿਕ ਭੋਜਨ ਪ੍ਰਦਾਨ ਕੀਤਾ ਜਾਂਦਾ ਹੈ। ਸਿਮਰਨਪ੍ਰਰੀਤ ਕੌਰ ਨੇ ਸਮੂਹ ਦਾਨੀ ਸਾਧ ਸੰਗਤਾਂ ਅਤੇ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਦਾ ਮੈਡੀਕਲ ਕੈਂਪ ਲਗਾਉਣ 'ਚ ਦਿੱਤੇ ਸਹਿਯੋਗ ਲਈ ਧੰਨਵਾਦ ਕੀਤਾ। ਡਾਈਟੀਸ਼ੀਅਨ ਰੌਨਿਕਾ ਕਾਹਲੋਂ ਨੇ ਵੀ ਵਿਚਾਰ ਪੇਸ਼ ਕੀਤੇ।

ਇਸ ਮੌਕੇ ਸਟੇਜ ਸੰਚਾਲਨਾ ਲੰਬੜਦਾਰ ਸਵਰਨ ਸਿੰਘ ਕਾਹਮਾ ਨੇ ਨਿਭਾਈ। ਸੰਤ ਬਾਬਾ ਗਿਰਧਾਰੀ ਦਾਸ ਰਾਮ ਕੁਟੀਆ ਪਿੰਡ ਕਾਹਮਾ ਨੇ ਕੈਂਪ ਦੀ ਸਫਲਤਾ ਲਈ ਆਪਣਾ ਅਸ਼ੀਰਵਾਦ ਦਿੱਤਾ ਅਤੇ ਇਸ ਮੌਕੇ ਪੁੱਜੇ ਪਤਵੰਤੇ ਸੱਜਣਾਂ ਅਤੇ ਦਾਨੀ ਸੱਜਣਾਂ ਨੂੰ ਯਾਦ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ। ਕੈਂਪ 'ਚ ਚ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਦੇ ਅੱਖਾਂ ਦੇ ਲੈਨਜ਼ਾਂ ਵਾਲੇ ਅਪਰੇਸ਼ਨਾਂ ਦੇ ਮਾਹਿਰ ਡਾ. ਅਮਿਤ ਸ਼ਰਮਾ, ਮੈਡੀਕਲ ਅਫਸਰ ਡਾ ਕੁਲਦੀਪ ਸਿੰਘ, ਡਾਈਟੀਸ਼ੀਅਨ ਮੈਡਮ ਰੌਨਿਕਾ ਕਾਹਲੋ ਅਤੇ ਡਾ. ਸ਼ੁੱਭਕਾਮਨਾ ਮੈਡੀਕਲ ਅਫਸਰ ਸਰਕਾਰੀ ਆਯੁਰਵੈਦਿਕ ਹਸਪਤਾਲ ਲੋਧੀਪੁਰ ਨੇ 650 ਮਰੀਜ਼ਾਂ ਦਾ ਮੁਫ਼ਤ ਚੈਕਅੱਪ ਕੀਤਾ ਅਤੇ ਮੁਫ਼ਤ ਦਵਾਈਆਂ ਦਿੱਤੀਆਂ, ਲੋੜਵੰਦ ਮਰੀਜ਼ਾਂ ਦੇ ਸ਼ੂਗਰ ਅਤੇ ਹੋਰ ਜ਼ਰੂਰੀ ਲੈਬ ਟੈਸਟ ਵੀ ਮੁਫ਼ਤ ਕੀਤੇ ਗਏ।

ਇਸ ਮੌਕੇ ਹੋਰਨਾਂ ਤੋਂ ਇਲਾਵਾ ਗੁਦਾਵਰ ਸਿੰਘ, ਸਵਿੰਦਰ ਸਿੰਘ, ਰਾਮ ਪ੍ਰਕਾਸ਼, ਸਤਿੰਦਰਜੀਤ ਸਿੰਘ, ਦਰਸ਼ਨ ਸਿੰਘ, ਲੰਬੜਦਾਰ ਸਵਰਨ ਸਿੰਘ ਕਾਹਮਾ, ਸੰਤੋਖ ਸਿੰਘ ਲੰਬੜਦਾਰ, ਹਰਜਿੰਦਰ ਸਿੰਘ, ਜਗਰੂਪ ਸਿੰਘ, ਰਜਨੀਸ਼ ਸ਼ਰਮਾ ਅਤੇ ਪਤਵੰਤੇ ਸੱਜਣ ਵੀ ਹਾਜ਼ਰ ਸਨ। ਇਸ ਕੈਂਪ ਲਈ ਚਿੰਰਜੀਵ ਚੈਰੀਟੇਬਲ ਟਰੱਸਟ ਨਵੀਂ ਦਿੱਲੀ ਵੱਲੋਂ ਵੀ ਵਿਸ਼ੇਸ਼ ਸਹਿਯੋਗ ਦਿੱਤਾ ਗਿਆ ਹੈ।