ਜਗਦੀਸ਼ ਮੱਲ੍ਹਾ, ਮੇਹਲੀ

ਭਾਵੇਂ ਹੋ ਕੋਈ ਵੀ ਜਾਂ ਕਿਸੇ ਵੀ ਪਾਰਟੀ ਦਾ ਨੇਤਾ ਹੋਵੇ ਉਹ ਸਮਾਜ ਦੀ ਪੂਰਤੀ ਕਰਨ ਵਾਲਾ ਹੋਵੇ ਤਾਂ ਜੋ ਸਮਾਜ ਸੁਧਾਰਿਕ ਹੋ ਸਕੇ। ਇਨਾਂ੍ਹ ਵਿਚਾਰਾਂ ਦਾ ਪ੍ਰਗਟਾਵਾ ਸੰਤ ਕ੍ਰਿਸ਼ਨ ਨਾਥ ਨੇ ਬੰਗਾ ਹਲਕਾ ਤੋਂ ਉਮੀਦਵਾਰ ਡਾ. ਸੁਖਵਿੰਦਰ ਕੁਮਾਰ ਸੁੱਖੀ ਅਤੇ ਪ੍ਰਵੀਨ ਬੰਗਾ ਸਕੱਤਰ ਬਸਪਾ ਦੇ ਸਨਮਾਨ ਸਮਾਗਮ ਦੌਰਾਨ ਕੀਤਾ। ਉਨਾਂ੍ਹ ਕਿਹਾ ਕਿ ਭਾਵੇਂ ਸਾਨੰ ਕਿਸੇ ਪਾਰਟੀ ਨਾਲ ਕੋਈ ਸਰੋਕਾਰ ਨਹੀਂ ਪਰ ਸੰਤ ਸਮਾਜ ਚਾਹੁੰਦਾ ਹੈ ਕਿ ਚੰਗੇ ਵਿਚਾਰਾਂ ਵਾਲੇ ਉਮੀਦਵਾਰ ਹੀ ਵਿਧਾਨ ਸਭਾ ਵਿਚ ਪੁੱਜਣ ਤੇ ਸਮਾਜ ਦੀ ਅਵਾਜ਼ ਬੁਲੰਦ ਕਰਨ। ਕੌਮ ਦੀ ਅਵਾਜ਼ ਮਿਸ਼ਨਰੀ ਸੰਤ ਸਿਪਾਹੀ ਕਿਸ਼ਨ ਨਾਥ ਗੱਦੀ ਨਸ਼ੀਨ ਨਾਨਕ ਨਗਰੀ ਨੇ ਕਿਹਾ ਕਿ ਅੱਜ ਸਮਾਜ ਆਪਣੇ ਆਪ ਨੂੰ ਹੀਣਾ ਮਹਿਸੂਸ ਕਰ ਰਿਹਾ ਹੈ। ਜਿਸ ਦੇ ਲਈ ਕੁੱਝ ਰਾਜਨੀਤਿਕ ਪਾਰਟੀਆਂ ਜਿੰਮੇਵਾਰ ਹਨ। ਉਨਾਂ੍ਹ ਸੁਖਵਿੰਦਰ ਕੁਮਾਰ ਸੁੱਖੀ ਵਿਧਾਇਕ ਬੰਗਾ, ਪ੍ਰਵੀਨ ਬੰਗਾ ਸਕੱਤਰ ਬਸਪਾ ਪੰਜਾਬ, ਸੋਹਣ ਲਾਲ ਢੰਡਾ ਜ਼ਿਲ੍ਹਾ ਪ੍ਰਧਾਨ ਐੱਸਸੀ ਵਿੰਗ ਨੂੰ ਸਿਰੋਪਾਓ ਭੇਂਟ ਕਰਕੇ ਆਸ਼ੀਰਵਾਦ ਦਿੱਤਾ। ਇਸ ਮੌਕੇ ਨੀਮਲ ਸਹਿਜਲ, ਦੇਸ ਰਾਜ ਬਸਰਾ, ਸੰਜੇ ਕੁਮਾਰ ਕ੍ਰਿਸ਼ਨ ਪਾਲ, ਰੇਸ਼ਮ ਪਾਲ, ਹੁਸ਼ਿਆਰ ਸਿੰਘ ਅਤੇ ਮੁਖਤਿਆਰ ਸਿੰਘ ਆਦਿ ਵੀ ਹਾਜ਼ਰ ਸਨ।