ਦੇਸ ਰਾਜ ਬੰਗਾ, ਮੁਕੰਦਪੁਰ : ਪਿੰਡ ਖਾਨਪੁਰ ਵਿਖੇ ਨਸ਼ਿਆਂ ਖ਼ਿਲਾਫ਼ ਜ਼ਿਲ੍ਹਾ ਪੁਲਿਸ ਦੀ ਮੁਹਿੰਮ ਤਹਿਤ ਜਾਗਰੂਕਤਾ ਸਮਾਗਮ ਕਰਵਾਇਆ। ਸੈਮੀਨਾਰ ਨੂੰ ਸੰਬੋਧਨ ਕਰਦਿਆਂ ਐੱਸਐੱਸਪੀ ਭਾਗੀਰਥ ਸਿੰਘ ਮੀਣਾ ਨੇ ਕਿਹਾ ਕਿ ਕਿਸੇ ਵੀ ਪਰਿਵਾਰ ਦੇ ਨੌਜਵਾਨ ਦੇ ਨਸ਼ਿਆਂ ਵਿਚ ਗ੍ਸਤ ਹੋਣ ਦੇ ਅਸੀਂ ਵੀ ਬਰਾਬਰ ਦੇ ਜ਼ਿੰਮੇਵਾਰ ਹੁੰਦੇ ਹਾਂ। ਉਨਾਂ੍ਹ ਕਿਹਾ ਕਿ ਜਦੋਂ ਇਕ ਪਰਿਵਾਰ ਵਿਚ ਬੱਚਾ ਪਰਿਵਾਰ ਤੋਂ ਦੂਰ ਇਕੱਲਾ ਰਹਿਣਾ ਸ਼ੁਰੂ ਕਰ ਦੇਵੇ ਤਾਂ ਸਾਨੂੰ ਤੁਰੰਤ ਇਸ ਵਿਵਹਾਰ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਉਸ ਦੀ ਕਾਉਂਸਿਲੰਗ ਕਰਨੀ ਚਾਹੀਦੀ ਹੈ। ਉਸ ਨੂੰ ਪਰਿਵਾਰ 'ਚ ਵੱਧ ਤੋਂ ਵੱਧ ਸਮਾਂ ਬਿਠਾਉਣਾ ਚਾਹੀਦਾ ਹੈ। ਜੇਕਰ ਮਾੜੀ ਸੰਗਤ ਕਿਸੇ ਨੂੰ ਵਿਗਾੜ ਸਕਦੀ ਹੈ ਤਾਂ ਚੰਗੀ ਸੰਗਤ ਉਸ ਨੂੰ ਗਲਤ ਰਾਹ ਤੋਂ ਵਾਪਸ ਸਮਾਜ ਦੀ ਮੁੱਖ ਧਾਰਾ 'ਚ ਵੀ ਲਿਆ ਸਕਦੀ ਹੈ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪੁਲਿਸ ਨਸ਼ਾ ਤਸਕਰਾਂ ਪ੍ਰਤੀ ਜ਼ੀਰੋ ਸਹਿਣਸ਼ੀਲਤਾ ਦੀ ਨੀਤੀ 'ਤੇ ਚੱਲ ਰਹੀ ਹੈ। ਜੇਕਰ ਲੋਕਾਂ ਦੀ ਨਜ਼ਰ ਵਿਚ ਜ਼ਿਲ੍ਹੇ ਵਿਚ ਕੋਈ ਵੀ ਨਸ਼ਾ ਤਸਕਰ ਹੈ ਤਾਂ ਉਸ ਸਬੰਧੀ ਜ਼ਿਲ੍ਹਾ ਪੁਲਿਸ ਦੀ 'ਐਂਟੀ ਡਰੱਗ ਹੈਲਪਲਾਈਨ' ਨੰਬਰ 98550-49550 'ਤੇ ਸੰਪਰਕ ਕੀਤਾ ਜਾਵੇ। ਇਸ ਨੰਬਰ 'ਤੇ ਵ੍ਹਟਸਐਪ ਨੰਬਰ ਵੀ ਕੀਤਾ ਜਾ ਸਕਦਾ ਹੈ। ਇਸ ਨੰਬਰ 'ਤੇ ਸੂਚਨਾ ਦੇਣ ਵਾਲੇ ਦਾ ਨਾਮ 'ਤੇ ਪਤਾ ਗੁਪਤ ਰੱਖਿਆ ਜਾਵੇਗਾ। ਉਪਰੰਤ ਕੁਲਜੀਤ ਸਿੰਘ ਸਰਹਾਲ ਸੀਨੀਅਰ ਆਗੂ, ਆਮ ਆਦਮੀ ਪਾਰਟੀ ਬੰਗਾ ਨੇ ਕਿਹਾ ਕਿ ਪੰਜਾਬ ਦੀ ਭਗਵੰਤ ਮਾਨ ਸਰਕਾਰ ਦਾ ਇਕੋ ਇਕ ਮੁੱਖ ਏਜੰਡਾ ਪੰਜਾਬ ਵਿਚ ਨਸ਼ਿਆਂ ਦਾ ਮੁਕੰਮਲ ਖਾਤਮਾ ਕਰਕੇ ਸੂਬੇ ਵਿਚ ਅਮਨ-ਸ਼ਾਂਤੀ ਬਰਕਰਾਰ ਰੱਖਣ ਦੇ ਨਾਲ-ਨਾਲ ਪੰਜਾਬ ਨੂੰ ਤਰੱਕੀ ਦੀਆਂ ਬੁਲੰਦੀਆਂ 'ਤੇ ਪਹੁੰਚਾਉਣਾ ਹੈ ਅਤੇ ਇਸ ਲਈ ਸਰਕਾਰ ਹਰ ਕਦਮ ਬੜੀ ਮੁਸਤੈਦੀ ਨਾਲ ਚੁੱਕਦੀ ਹੋਈ ਅੱਗੇ ਵਧ ਰਹੀ ਹੈ। ਅੰਤ ਵਿਚ ਨਗਰ ਵਾਸੀਆਂ, ਗ੍ਰਾਮ ਪੰਚਾਇਤ ਤੇ ਸਪੋਰਟਸ ਕਲੱਬ ਵੱਲੋਂ ਵਿਸ਼ਵਾਸ ਦਿਵਾਇਆ ਕਿ ਨਸ਼ਿਆਂ ਦੇ ਕੋਹੜ ਨੂੰ ਖਤਮ ਕਰਨ ਲਈ ਅਸੀਂ ਸਾਰੇ ਪੁਲਿਸ ਪ੍ਰਸ਼ਾਸਨ ਨੂੰ ਪੂਰਾ ਸਹਿਯੋਗ ਦੇਵਾਂਗੇ। ਇਸ ਮੌਕੇ ਡੀਐੱਸਪੀ ਸਰਵਣ ਸਿੰਘ ਬੱਲ, ਮਹਿੰਦਰ ਸਿੰਘ ਐੱਸਐੱਚਓ ਬੰਗਾ, ਗਾਇਕ ਰਾਜਾ ਸਾਵਰੀ, ਪੰਜਾਬੀ ਗਾਇਕ ਬੂਟਾ ਮੁਹੰਮਦ, ਹੰਸ ਰਾਜ ਬੰਗਾ, ਸੁਰਜੀਤ ਰੱਤੂ, ਪ੍ਰਤਾਪ ਸਿੰਘ ਬੰਗਾ, ਠਾਕੁਰ ਸੁਮਨ, ਦਵਿੰਦਰ ਬੰਗਾ, ਜਗਨ ਨਾਥ, ਚੰਦ, ਕ੍ਰਿਸ਼ਨ ਬੰਗਾ, ਮਲਕੀਤ ਸਿੰਘ ਖਟਕੜ, ਮੁਕੇਸ਼ ਬੰਗਾ, ਨੰਬਰਦਾਰ ਬਲਵਿੰਦਰ ਸਿੰਘ, ਸਰਪੰਚ ਕੁਲਵਿੰਦਰ ਕੁਮਾਰ, ਸਰਪੰਚ ਜਗਨ ਨਾਥ, ਸਰਪੰਚ ਲੱਡੂ ਰਾਮ, ਸਰਪੰਚ ਅਮਨਦੀਪ ਸਿੰਘ, ਸਰਪੰਚ ਬਸ਼ੰਬਰ ਲਾਲ, ਸਰਪੰਚ ਮਨਜੀਤ ਕੌਰ, ਸਰਪੰਚ ਅਵਤਾਰ ਸਿੰਘ, ਸਾਬਕਾ ਸਰਪੰਚ ਮਦਨ ਲਾਲ ਬੰਗਾ, ਪੰਚ ਸੰਤੋਖ ਸਿੰਘ, ਹਰਨਾਮ ਦਾਸ, ਪੰਚ ਬਲਬੀਰ ਚੰਦ, ਪੰਚ ਪਰਵਿੰਦਰ ਸਿੰਘ ਖਟਕੜ, ਪੰਚ ਸੁਰਿੰਦਰ ਕੌਰ, ਇੰਦਰ ਸਿੰਘ ਮਾਨ, ਬਲਬੀਰ ਸਿੰਘ ਕਰਨਾਣਾ, ਸਾਗਰ ਅਰੋੜਾ, ਸੁਰਿੰਦਰ ਸਿੰਘ ਢੀਂਡਸਾ, ਅਮਰੀਕ ਸਿੰਘ ਖਟਕੜ, ਕੁਲਦੀਪ ਸਿੰਘ ਖਟਕੜ, ਗੋਬਿੰਦ ਰਾਇ ਬੰਗਾ ਤੇ ਆਲੇ - ਦੁਆਲੇ ਦੇ ਪਿੰਡਾਂ ਦੇ ਸਰਪੰਚਾਂ ਅਤ ਪੰਚਾਇਤਾਂ ਨੇ ਸ਼ਮੂਲੀਅਤ ਕੀਤੀ। ਸਰਪੰਚ ਤੀਰਥ ਰੱਤੂ ਨੇ ਪੁਲਿਸ ਪ੍ਰਸ਼ਾਸਨ, ਪਿੰਡ ਤੇ ਕਲੱਬ ਵਾਲਿਆਂ ਦੀ ਸਮਾਗਮ ਨੂੰ ਸਫ਼ਲ ਬਣਾਉਣ ਲਈ ਸ਼ਲਾਘਾ ਕੀਤੀ।

3-3 ਪਿੰਡਾਂ ਦੇ ਕਲੱਸਟਰ ਬਣਾ ਕੇ ਕੀਤਾ ਜਾ ਰਿਹਾ ਜਾਗਰੂਕ

ਐੱਸਐੱਸਪੀ ਨੇ ਦੱਸਿਆ ਕਿ ਜ਼ਿਲ੍ਹਾ ਪੁਲਿਸ ਵੱਲੋਂ 30 ਜੁਲਾਈ ਤੋਂ ਨਸ਼ਿਆਂ ਵਿਰੁੱਧ ਸ਼ੁਰੂ ਕੀਤੀ ਜਾਗਰੂਕਤਾ ਮੁਹਿੰਮ ਤਹਿਤ 3-3 ਪਿੰਡਾਂ ਦੇ ਕਲੱਸਟਰ ਬਣਾ ਕੇ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ ਅਤੇ ਇਸ ਮੁਹਿੰਮ ਤਹਿਤ 20 ਅਗਸਤ ਤੱਕ ਸਮੁੱਚਾ ਜ਼ਿਲ੍ਹਾ ਮੁਕੰਮਲ ਕਰਨ ਦਾ ਟੀਚਾ ਰੱਖਿਆ ਗਿਆ ਹੈ। ਉਨਾਂ੍ਹ ਨੌਜਵਾਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਤੁਸੀਂ ਹੀ ਦੇਸ਼ ਦਾ ਭਵਿੱਖ ਹੋ, ਇਸ ਲਈ ਤੁਹਾਡਾ ਨਸ਼ਿਆਂ ਤੋਂ ਦੂਰ ਰਹਿਕੇ ਖੇਡਾਂ ਵੱਲ ਪੇ੍ਰਿਤ ਹੋਣਾ, ਤੁਹਾਡੇ ਨਾਲ-ਨਾਲ ਸਮਾਜ, ਰਾਜ ਅਤੇ ਰਾਸ਼ਟਰ ਦੇ ਹਿੱਤ 'ਚ ਵੀ ਹੋਵੇਗਾ।