ਨਿਬੰਧ ਲੇਖ ਪ੍ਰਤੀਯੋਗਿਤਾ ਕਰਵਾਈ
ਨਿਬੰਧ ਲੇਖ ਪ੍ਰਤੀਯੋਗਿਤਾ ਕਰਵਾਈ
Publish Date: Wed, 12 Nov 2025 05:23 PM (IST)
Updated Date: Wed, 12 Nov 2025 05:25 PM (IST)

ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਨਵਾਂਸ਼ਹਿਰ ਬੀਐਲਐਮ ਗਰਲਜ਼ ਕਾਲਜ ਨਵਾਂਸ਼ਹਿਰ ਵੱਲੋਂ ਗੁਰੂ ਤੇਗ ਬਹਾਦਰ ਜੀ ਦੇ 350ਵੀਂ ਸ਼ਹੀਦੀ ਸ਼ਤਾਬਦੀ ਦਿਵਸ ਮੌਕੇ ਉੱਪਰ ਨਿਬੰਧ ਲੇਖ ਪ੍ਰਤੀਯੋਗਿਤਾ ਦਾ ਆਯੋਜਨ ਕੀਤਾ ਗਿਆ।।ਜ਼ਿਕਰਯੋਗ ਹੈ ਕਿ ਗੁਰੂ ਨਾਨਕ ਦੇਵ ਯੂਨੀਵਰਸਿਟੀ ਅਤੇ ਹਾਇਰ ਐਜੂਕੇਸ਼ਨ ਡੀਪੀਆਈ ਦੀਆਂ ਹਦਾਇਤਾਂ ਅਨੁਸਾਰ ਬੀਐਲਐਮ ਗਰਲਜ਼ ਕਾਲਜ ਨਵਾਂਸ਼ਹਿਰ ਵੱਲੋਂ ਗੁਰੂ ਤੇਗ ਬਹਾਦਰ ਜੀ ਦੀ 350ਵੀਂ ਸ਼ਹੀਦੀ ਸ਼ਤਾਬਦੀ ਦਿਵਸ ਦੀ ਯਾਦ ਵਿਚ ਇੱਕ ਨਿਬੰਧ ਲੇਖ ਪ੍ਰਤੀਯੋਗਿਤਾ ਦਾ ਆਯੋਜਨ ਕੀਤਾ। ਇਸ ਪ੍ਰਤੀਯੋਗਿਤਾ ਦਾ ਉਦੇਸ਼ ਵਿਦਿਆਰਥਣਾਂ ਨੂੰ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਬਾਰੇ ਜਾਣਕਾਰੀ ਪ੍ਰਦਾਨ ਕਰਨਾ ਅਤੇ ਉਨ੍ਹਾਂ ਦੇ ਜੀਵਨ ਤੋਂ ਪ੍ਰੇਰਨਾ ਪ੍ਰਾਪਤ ਕਰਨ ਲਈ ਉਤਸ਼ਾਹਿਤ ਕਰਨਾ ਸੀ। ਜਿਸ ਵਿਚ ਪਹਿਲਾ ਸਥਾਨ ਸੋਨੀਆ ਬੀਐੱਸਸੀ ਸਮੈਸਟਰ ਤੀਜਾ, ਦੂਜਾ ਸਥਾਨ ਪਲਵੀ ਬੀਏ ਭਾਗ ਦੂਜਾ, ਤੀਜਾ ਸਥਾਨ ਹਰਮਨ ਬੀਏ ਭਾਗ ਪਹਿਲਾ ਨੇ ਹਾਸਿਲ ਕੀਤਾ। ਇਸ ਮੌਕੇ ਪ੍ਰਿੰ. ਤਰਨਪ੍ਰੀਤ ਕੌਰ ਵਾਲੀਆ ਨੇ ਜੇਤੂ ਵਿਦਿਆਰਥਣਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਸਾਨੂੰ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਅਤੇ ਉਨ੍ਹਾਂ ਦੇ ਜੀਵਨ ਤੋਂ ਸੱਚਾਈ, ਨਿਸ਼ਠਾ ਅਤੇ ਬਲੀਦਾਨ ਦੀ ਪ੍ਰੇਰਨਾ ਲੈਣੀ ਚਾਹੀਦੀ ਹੈ। ਉਨ੍ਹਾਂ ਦੱਸਿਆ ਕਿ ਕਾਲਜ ਵਿਚ ਇਸ ਸ਼ਤਾਬਦੀ ਸਮਾਗਮ ਦੇ ਸੰਦਰਭ ਵਿਚ ਹੋਰ ਵੀ ਕਈ ਪ੍ਰੋਗਰਾਮ ਕਰਵਾਏ ਜਾ ਰਹੇ ਹਨ। ਇਹ ਪ੍ਰਤੀਯੋਗਿਤਾ ਇਤਿਹਾਸ ਵਿਭਾਗ ਦੀ ਮੁਖੀ ਡਾ. ਰੂਬੀ ਬਾਲਾ ਵੱਲੋਂ ਕਰਵਾਈ ਗਈ ਸੀ। ਜੇਤੂ ਵਿਦਿਆਰਥਣਾਂ ਨੂੰ ਸਨਮਾਨਿਤ ਕਰਦੇ ਹੋਏ ਉਨ੍ਹਾਂ ਦਾ ਹੌਸਲਾ ਵਧਾਇਆ ਗਿਆ। ਇਸ ਮੌਕੇ ਪ੍ਰੋ. ਨਿਵੇਦਿੱਤਾ ਕਲਚਰਲ ਅਫੇਅਰ, ਡਾ. ਗੋਰੀ, ਪ੍ਰੋ. ਹਰਦੀਪ, ਡਾ. ਅਰੁਣਾ ਪਾਠ, ਉਂਕਾਰ ਸਿੰਘ ਹਾਜ਼ਰ ਸਨ।