ਪੱਤਰ ਪ੍ਰਰੇਰਕ, ਨਵਾਂਸ਼ਹਿਰ : ਅੱਜ ਕਿਰਤੀ ਕਿਸਾਨ ਯੂਨੀਅਨ ਦੇ ਇਸਤਰੀ ਵਿੰਗ ਨੇ ਪਿੰਡ ਉਟਾਲ ਵਿਚ ਇਕਾਈ ਦਾ ਗਠਨ ਕਰਕੇ ਅਹੁਦੇਦਾਰਾਂ ਦੀ ਚੋਣ ਕੀਤੀ। ਇਸਤਰੀ ਵਿੰਗ ਦੀ ਆਗੂ ਸੁਰਜੀਤ ਕੌਰ ਉਟਾਲ ਦੀ ਦੇਖ ਰੇਖ ਹੇਠ ਹੋਈ ਚੋਣ ਵਿਚ ਗੁਰਜੀਤ ਕੌਰ ਨੂੰ ਪ੍ਰਧਾਨ, ਰਜਵਿੰਦਰ ਕੌਰ ਨੂੰ ਸਕੱਤਰ, ਹਰਜਿੰਦਰ ਕੌਰ ਨੂੰ ਖਜਾਨਚੀ ਚੁਣਿਆ ਗਿਆ।ਕਮਲਜੀਤ ਕੌਰ, ਬਲਵਿੰਦਰ ਕੌਰ, ਮਹਿੰਦਰ ਕੌਰ, ਕੁਲਵਿੰਦਰ ਕੌਰ, ਜਸਵੀਰ ਕੌਰ, ਮਹਿੰਦਰ ਕੌਰ ਅਤੇ ਕੇਵਲ ਕੌਰ ਨੂੰ ਕਮੇਟੀ ਮੈਂਬਰ ਚੁਣਿਆ ਗਿਆ। ਇਸ ਮੌਕੇ ਸੁਰਜੀਤ ਕੌਰ ਉਟਾਲ ਨੇ ਕਿਹਾ ਕਿ ਅੌਰਤਾਂ ਸਮਾਜ ਦੀ ਅਬਾਦੀ ਦਾ ਅੱਧਾ ਹਿੱਸਾ ਹਨ। ਇਨਾਂ੍ਹ ਦੀ ਸ਼ਮੂਲੀਅਤ ਤੋਂ ਬਗੈਰ ਕੋਈ ਵੀ ਘੋਲ ਜਿੱਤਣਾ ਅੌਖਾ ਹੈ। ਜੇਕਰ ਅੌਰਤਾਂ ਜਥੇਬੰਦੀ ਦੇ ਝੰਡੇ ਥੱਲੇ ਲਾਮਬੰਦ ਹੋ ਜਾਣ ਤਾਂ ਉਨਾਂ੍ਹ ਦੀ ਤਾਕਤ ਬਹੁਤ ਵੱਧ ਜਾਂਦੀ ਹੈ। ਜਥੇਬੰਦੀ ਦੀ ਲੜੀ ਵਿਚ ਪੋ੍ਏ ਜਾਣ ਨਾਲ ਉਨਾਂ੍ਹ ਦੀ ਸਮਝ ਵੀ ਵਿਕਸਤ ਹੁੰਦੀ ਹੈ। ਉਨਾਂ੍ਹ ਅੌਰਤਾਂ ਨੂੰ ਸੁਨੇਹਾ ਦਿੱਤਾ ਕਿ ਉਹ ਕੇੰਦਰ ਸਰਕਾਰ ਦੇ ਤਿੰਨ ਖੇਤੀ ਕਾਨੂੰਨਾਂ ਦੇ ਵਿਰੋਧ ਵਿਚ ਚੱਲ ਰਹੇ ਘੋਲ ਵਿਚ ਆਪਣਾ ਬਣਦਾ ਯੋਗਦਾਨ ਜ਼ਰੂਰ ਪਾਉਣ । ਇਸ ਮੀਟਿੰਗ ਵਿਚ ਗਿਆਨ ਕੌਰ, ਮਹਿੰਦਰ ਕੌਰ, ਰਾਜਵੀਰ ਕੌਰ, ਜਗਦੀਸ਼ ਕੌਰ, ਸੁਰਿੰਦਰ ਕੌਰ, ਹਰਬੰਸ ਕੌਰ, ਹਰਜਿੰਦਰ ਕੌਰ ਅਤੇ ਮਨਦੀਪ ਕੌਰ ਵੀ ਹਾਜ਼ਰ ਸਨ।