ਪ੍ਰਦੀਪ ਭਨੋਟ, ਨਵਾਂਸ਼ਹਿਰ : ਲੋਕਤੰਤਰ ਵਿਚ ਵੋਟ ਦਾ ਬਹੁਤ ਜ਼ਿਆਦਾ ਮਹੱਤਵ ਹੈ। ਇਕ ਵੋਟ ਜਿੱਤ ਅਤੇ ਹਾਰ ਦਾ ਫੈਸਲਾ ਕਰਦੀ ਹੈ। ਇਸ ਦੇ ਮਹੱਤਵ ਨੂੰ ਸਮਝਦੇ ਹੋਏ ਚੋਣਾਵ ਅਯੋਗ ਵੋਟਰਾਂ ਨੂੰ ਜਾਗਰੂਕ ਕਰਨ ਲਈ ਵੱਖ-ਵੱਖ ਯਤਨ ਕੀਤੇੇ ਜਾ ਰਹੇ ਹਨ। ਦੇਸ਼ ਵਿਚ ਆਜ਼ਾਦੀ ਤੋਂ ਬਾਅਦ ਲੋਕਾਂ ਨੂੰ ਵੋਟਾਂ ਦੇ ਪ੍ਰਤੀ ਜਾਗਰੂਕ ਕਰਨ ਦੇ ਕਈ ਉਪਰਾਲੇ ਕੀਤੇ ਗਏ ਹਨ। ਪਰ ਵੋਟਰ ਜਾਗਰੂਕ ਨਹੀਂ ਹੋਏ। ਹਾਲੇ ਵੀ ਚੋਣਾਂ ਵਿਚ ਲੋਕ ਆਪਣੇ ਵੋਟ ਦੀ ਮਹੱਤਵ ਨੂੰ ਨਹੀਂ ਸਮਝਦੇ ਅਤੇ ਵੋਟ ਪਾਉਣ ਲਈ ਘਰਾਂ ਤੋਂ ਨਹੀਂ ਨਿਕਲਦੇ ਹਨ। ਸਮਾਜ ਵਿਚ ਅੌਰਤਾਂ ਨੂੰ ਘੱਟ ਜਾਗਰੂਕ ਮੰਨਿਆ ਜਾਂਦਾ ਹੈ ਪਰ ਸ੍ਰੀ ਆਨੰਦਪੁਰ ਲੋਕ ਸਭਾ ਹਲਕੇ ਦੀ ਅੌਰਤਾਂ ਵੋਟ ਦੇ ਮਹੱਤਵ ਨੂੰ ਸਮਝਣ 'ਚ ਪੁਰਸ਼ਾਂ ਦੇ ਮੁਕਾਬਲੇ ਅੱਗੇ ਹੈ। ਲੋਕ ਸਭਾ 2014 ਦੇ ਚੋਣਾਂ ਵਿਚ ਪੁਰਸ਼ਾਂ ਨੇ 68.31 ਫ਼ੀਸਦੀ ਵੋਟ ਪਾਈ ਸੀ, ਜਦੋਂ ਕਿ ਅੌਰਤਾਂ ਦੀ ਵੋਟਿੰਗ ਅੌਸਤ 71.43 ਫ਼ੀਸਦੀ ਸੀ। ਪਿਛਲੇ ਚੋਣਾਂ ਦੇ ਅੰਕੜਿਆਂ ਨੂੰ ਦੇਖਿਆ ਜਾਵੇ ਤਾਂ ਇਹ ਸਥਿਤ ਸਾਫ ਹੋ ਜਾਂਦੀ ਹੈ ਕਿ ਲੋਕ ਸਭਾ ਖੇਤਰ ਵਿਚ ਵੱਖ-ਵੱਖ ਵਿਧਾਨ ਸਭਾ ਹਲਕਿਆਂ 'ਚ ਅੌਰਤਾਂ ਵੱਧ ਚੜ ਕੇ ਵੋਟ ਪਾਉਣ ਲਈ ਘਰਾਂ ਤੋਂ ਨਿਕਲਦੀਆਂ ਹਨ ਅਤੇ ਆਪਣੀ ਪਸੰਦ ਦੇ ਉਮੀਦਵਾਰ ਦੀ ਚੋਣ ਕਰਦੀਆਂ ਹਨ। ਲੋਕ ਸਭਾ ਦੇ 9 ਵਿਧਾਨ ਸਭਾ ਹਲਕਿਆਂ ਵਿਚ ਸਿਰਫ਼ ਦੋ ਅਜਿਹੇ ਹਲਕੇ ਹਨ ਜਿੱਥੇ ਮਰਦ, ਅੌਰਤਾਂ ਤੋਂ ਵੋਟਾਂ ਦੀ ਅੌਸਤ ਦੇ ਮਾਮਲੇ ਵਿਚੋਂ ਅੱਗੇ ਹੈ। ਵੋਟਿੰਗ ਅੌਸਤ ਵਿਚ ਸਭ ਤੋਂ ਜ਼ਿਆਦਾ ਅੌਰਤਾਂ ਬਲਾਚੌਰ ਵਿਧਾਨ ਸਭਾ ਹਲਕੇ ਦੀਆਂ ਹਨ। ਇੱਥੇ ਪੁਰਸ਼ ਮਤਦਾਨਾਂ ਦੇ ਮੁਕਾਬਲੇ 'ਚ ਸਾਲ 2014 ਦੇ ਲੋਕ ਸਭਾ ਚੋਣਾਂ ਵਿਚ ਅੌਰਤਾਂ ਨੇ 8.25 ਫ਼ੀਸਦੀ ਜ਼ਿਆਦਾ ਮਤਦਾਨ ਕੀਤਾ। ਦੂਸਰੇ ਸਥਾਨ 'ਤੇ ਗੜ੍ਹਸ਼ੰਕਰ ਦੀਆਂ ਅੌਰਤਾਂ ਹਨ। ਇੱਥੇ ਅੌਰਤਾਂ ਨੇ ਪੁਰਸ਼ਾਂ ਦੇ ਮੁਕਾਬਲੇ 7.73 ਫੀਸਦੀ ਜ਼ਿਆਦਾ ਮਤਦਾਨ ਕੀਤਾ ਸੀ। ਤੀਸਰੇ ਸਥਾਨ 'ਤੇ ਬੰਗਾ ਦੀਆਂ ਅੌਰਤਾਂ ਜਿਨ੍ਹਾਂ ਨੇ ਪੁਰਸ਼ਾਂ ਦੇ ਮੁਕਾਬਲੇ 7.13 ਫੀਸਦੀ ਵੋਟ ਦੀ ਵਰਤੋਂ ਕੀਤੀ ਸੀ। 9 ਵਿਧਾਨ ਸਭਾ ਹਲਕਿਆਂ ਵਿਚ ਖਰੜ ਅਤੇ ਐਸਏਐਸ ਨਗਰ ਵਿਚ ਪੁਰਸ਼ਾਂ ਨੇ ਅੌਰਤਾਂ ਤੋਂ ਜ਼ਿਆਦਾ ਵੋਟ ਦੀ ਵਰਤੋਂ ਕੀਤੀ ਸੀ। ਖਰੜ ਵਿਚ ਪੁਰਸ਼ਾਂ ਨੇ 71.85 ਅਤੇ ਅੌਰਤਾਂ ਨੇ 69.12 ਫੀਸਦੀ ਵੋਟਿੰਗ ਕੀਤੀ ਸੀ। ਐਸਏਐਸ ਨਗਰ ਵਿਚ 2.30 ਫੀਸਦੀ ਜ਼ਿਆਦਾ ਮਰਦਾਂ ਨੇ ਅੌਰਤਾਂ ਦੇ ਮੁਕਾਬਲੇ ਵੋਟ ਦੀ ਵਰਤੋਂ ਕੀਤੀ ਸੀ।

ਲੋਕ ਸਭਾ 2014 ਵੋਟ ਅੌਸਤ ਫੀਸਦੀ

ਵਿਧਾਨ ਸਭਾ ਹਲਕਾ ਪੁਰਸ਼ ਵੋਟਰ ਅੌਰਤ ਵੋਟਰ

ਗੜ੍ਹਸ਼ੰਕਰ 63.59 71.32

ਬੰਗਾ 68.14 75.27

ਨਵਾਂਸ਼ਹਿਰ 70.79 76.07

ਬਲਾਚੌਰ 66 74.25

ਸ੍ਰੀ ਆਨੰਦਪੁਰ ਸਾਹਿਬ 62.26 67.29

ਰੂਪਨਗਰ 68.83 71.40

ਚਮਕੌਰ ਸਾਹਿਬ 73.53 73.83

ਖਰੜ 71.85 69.12

ਐਸਏਐਸ ਨਗਰ 68.97 66.67

ਕੁੱਲ 68.31 71.43

ਲੋਕ ਸਭਾ 2014 ਦੇ ਦੌਰਾਨ ਮਰਦ ਅਤੇ ਅੌਰਤ ਵੋਟਰ

ਹਲਕੇ ਪੁਰਸ਼ ਮਤਦਾਤਾ ਅੌਰਤ ਮਤਦਾਤਾ

ਗੜ੍ਹਸ਼ੰਕਰ 85654 79919

ਬੰਗਾ 79074 76073

ਨਵਾਂਸ਼ਹਿਰ 81712 78989

ਬਲਾਚੌਰ 74447 68838

ਸ੍ਰੀ ਆਨੰਦਪੁਰ ਸਾਹਿਬ 96014 89502

ਰੂਪਨਗਰ 86114 78311

ਚਮਕੌਰ ਸਾਹਿਬ 95891 84713

ਖਰੜ 107418 94123

ਐਸਏਐਸ ਨਗਰ 105347 95026