ਪ੍ਰਦੀਪ ਭਨੋਟ, ਨਵਾਂਸ਼ਹਿਰ : ਡਾ. ਵੀਨੂੰ ਖੰਨਾ ਨੇ ਸ਼ੁੱਕਰਵਾਰ ਨੂੰ ਜ਼ਿਲ੍ਹਾ ਆਯੂਰਵੈਦਿਕ ਤੇ ਯੂਨਾਨੀ ਅਫ਼ਸਰ ਵਜੋਂ ਅਹੁਦਾ ਸੰਭਾਲਿਆ। ਉਹ ਇਸ ਤੋਂ ਪਹਿਲਾਂ ਜਗਰਾਉਂ ਵਿਖੇ ਸੀਨੀਅਰ ਿਫ਼ਜ਼ੀਸ਼ਨ ਵਜੋਂ ਤਾਇਨਾਤ ਸਨ ਅਤੇ ਪਦਉੁਨਤੀ ਉਪਰੰਤ ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ 'ਚ ਆਏ ਹਨ। ਉਨਾਂ੍ਹ ਨੂੰ ਇਸ ਮੌਕੇ ਸਟਾਫ਼ ਵੱਲੋਂ ਰਸਮੀ ਜੀ ਆਇਆਂ ਆਖਿਆ ਗਿਆ। ਇਸ ਦੌਰਾਨ ਡਾ. ਵੀਨੂੰ ਨੇ ਦੱਸਿਆ ਕਿ ਲੰਬੇ ਸਮੇਂ ਤੋਂ ਫ਼ੀਲਡ 'ਚ ਕੰਮ ਕਰਨ ਦਾ ਤਜਰਬਾ ਹੋਣ ਕਰਕੇ, ਉਨਾਂ੍ਹ ਦੀ ਪਹਿਲ ਜ਼ਿਲ੍ਹੇ 'ਚ ਆਯੂਰਵੈਦਿਕ ਅਤੇ ਯੂਨਾਨੀ ਇਲਾਜ ਵਿਧੀ ਨੂੰ ਮਜ਼ਬੂਤ ਅਤੇ ਭਰੋਸੇਯੋਗ ਬਣਾਉਣ ਦੀ ਹੋਵੇਗੀ। ਇਸ ਤੋਂ ਇਲਾਵਾ ਜ਼ਿਲ੍ਹੇ 'ਚ ਤਜ਼ਵੀਜ਼ ਅਧੀਨ ਆਯੂਰਵੈਦਿਕ ਵੈੱਲਨੈਸ ਸੈਂਟਰਾਂ ਨੂੰ ਵੀ ਜਲਦ ਅਮਲੀ ਰੂਪ ਦੇਣ ਦੇ ਯਤਨ ਕੀਤੇ ਜਾਣਗੇ।
ਡਾ. ਵੀਨੂੰ ਨੇ ਜ਼ਿਲ੍ਹਾ ਆਯੂਰਵੈਦਿਕ ਤੇ ਯੂਨਾਨੀ ਅਫ਼ਸਰ ਦਾ ਸਾਂਭਿਆ ਅਹੁਦਾ
Publish Date:Sat, 27 May 2023 03:01 AM (IST)
