ਜਗਤਾਰ ਮਹਿੰਦੀਪੁਰੀਆ, ਬਲਾਚੌਰ : ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਪਿੰਡ ਨਾਈਮਜਾਰਾ ਵਾਸੀਆਂ ਵੱਲੋਂ ਇਕਜੁੱਟ ਹੋਕੇ ਨਗਰ ਵਿਚ ਬਣਾਏ ਅੰਬੇਡਕਰ ਭਵਨ 'ਚ ਸਥਾਪਤ ਕੀਤੀ ਭਾਰਤ ਦੇ ਸੰਵਿਧਾਨ ਦੇ ਰਚੇਤਾ ਡਾ. ਭੀਮ ਰਾਓ ਅੰਬੇਡਕਰ ਦਾ ਪ੍ਰਰੀ-ਨਿਰਵਾਣ ਦਿਵਸ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਜਿਨ੍ਹਾਂ ਵੱਲੋਂ ਡਾ. ਭੀਮ ਰਾਓ ਅੰਬੇਡਕਰ ਦੀ ਪ੍ਰਤਿਮਾ 'ਤੇ ਫੁੱਲ ਮਲਾਵਾਂ ਭੇਟ ਕੀਤੀਆਂ ਗਈਆਂ। ਉਪਰੰਤ ਡਾ: ਰਾਜ ਕੁਮਾਰ ਵੱਲੋਂ ਬਾਬਾ ਸਾਹਿਬ ਜੀਵਨ 'ਤੇ ਚਾਨਣਾ ਪਾਇਆ। ਇਸ ਮੌਕੇ ਅਮਰੀਕ ਚੰਦ, ਮਲਕੀਤ ਚੰਦ, ਜਸਵੀਰ ਪੰਚ, ਚਰਨਜੀਤ ਕੌਰ, ਮਾ: ਸੁਰਿੰਦਰ ਪਾਲ, ਸੋਢੀ ਸਿੰਘ, ਦਿਲਬਾਗ ਸਿੰਘ, ਲਵਲੀ, ਬਿੱਟੂ, ਗੁਰਮੇਲ ਬਿੱਕੀ ਤੋਂ ਇਲਾਵਾ ਪਿੰਡ ਵਾਸੀ ਵੀ ਹਾਜ਼ਰ ਸਨ।