ਆਰਡੀ ਰਾਮਾ, ਬਹਿਰਾਮ

ਡਾ. ਬੀਆਰ ਅੰਬੇਡਕਰ ਕ੍ਰਿਕਟ ਕਲੱਬ ਵੱਲੋਂ ਦੂਸਰਾ ਕ੍ਰਿਕਟ ਟੂਰਨਾਮੈਂਟ ਪਿੰਡ ਬੁਰਜ ਕੰਧਾਰੀ ਵਿਖੇ ਕਰਵਾਇਆ ਗਿਆ। ਜਿਸ ਵਿਚ ਬਸਪਾ ਪੰਜਾਬ ਦੇ ਸੀਨੀਅਰ ਆਗੂ ਪ੍ਰਵੀਨ ਬੰਗਾ ਮੁੱਖ ਮਹਿਮਾਨ ਵਜੋਂ ਵਿਸ਼ੇਸ਼ ਤੌਰ 'ਤੇ ਪਹੁੰਚੇ। ਟੂਰਨਾਮੈਂਟ ਵਿਚ ਡਾ. ਬੀਆਰ ਅੰਬੇਡਕਰ ਕ੍ਰਿਕਟ ਕਲੱਬ ਨੇ 20 ਓਵਰਾਂ ਵਿਚ 157 ਰਨ ਬਣਾ ਕੇ ਜਿੱਤ ਪ੍ਰਰਾਪਤ ਕੀਤੀ। ਜਦ ਕਿ ਸਪੋਰਟਸ ਕ੍ਰਿਕਟ ਕਲੱਬ ਟਿੱਬੀ 20 ਓਵਰਾਂ ਵਿਚ ਕੇਵਲ 122 ਰਨ ਬਣਾਕੇ ਹੀ ਆਊਟ ਹੋ ਗਈ। ਟੂਰਨਾਮੈਂਟ ਵਿਚ ਪ੍ਰਵੀਨ ਬਸਰਾ ਮੈਨ ਆਫ਼ ਦਾ ਮੈਚ ਰਹੇ ਹਨ। ਉਪਰੰਤ ਬਸਪਾ ਆਗੂ ਬੰਗਾ ਵੱਲੋਂ ਜੇਤੂ ਟੀਮ ਨੂੰ ਇਨਾਮ ਦੇਕੇ ਸਨਮਾਨਿਤ ਕੀਤਾ। ਉਨਾਂ੍ਹ ਆਖਿਆ ਕਿ ਨੌਜਵਾਨਾਂ ਨੂੰ ਖੇਡਾਂ 'ਚ ਭਾਗ ਲੈਣ ਦੀ ਪੇ੍ਰਰਨਾ ਕੀਤੀ। ਇਸ ਮੌਕੇ ਕਪਤਾਨ ਰਜਿੰਦਰ ਬੰਟੀ, ਕਪਤਾਨ ਸੈਲੀ ਤੋਂ ਇਲਾਵਾ ਪਿੰਡ ਵਾਸੀ ਵੀ ਹਾਜ਼ਰ ਸਨ।