ਬਲਵਿੰਦਰ ਸਿੰਘ,ਰਾਹੋਂ : ਪਲਸ ਪੋਲੀਓ ਮੁਹਿੰਮ ਦੇ ਦੂਜੇ ਦਿਨ ਸਿਵਲ ਸਰਜਨ ਡਾ. ਰਜਿੰਦਰ ਪ੍ਰਸ਼ਾਦ ਭਾਟੀਆ ਦੀ ਦਿਸ਼ਾ ਨਿਰਦੇਸ਼ਾਂ ਤਹਿਤ 3 ਦਿਨਾਂ ਮਾਈਗੇ੍ਟਰੀ ਮੁਹਿੰਮ ਤਹਿਤ ਬੱਚਿਆਂ ਨੂੰ ਪਲਸ ਪੋਲੀਓ ਬੂੰਦਾਂ ਪਿਆਈਆਂ ਗਈਆਂ। ਜਿਸ ਤਹਿਤ ਸਿਹਤ ਕਰਮਚਾਰੀਆਂ ਵੱਲੋਂ ਰਾਹੋਂ ਦੇ ਝੁੱਗੀ ਝੌਪੜੀਆਂ ਅਤੇ ਗੁਜਰ ਪਰਿਵਾਰਾਂ ਦੇ 0-5 ਸਾਲਾ ਦੇ 175 ਬੱਚਿਆਂ ਨੂੰ ਪੋਲਿਓ ਬੂੰਦਾਂ ਪਿਲਾਈਆਂ ਗਈਆਂ। ਇਸ ਤੋਂ ਇਲਾਵਾ ਰਾਹੋਂ, ਰੇਲਵੇ ਸਟੇਸ਼ਨ, ਨੇੜੇ ਬਿਜਲੀ ਘਰ, ਦਾਣਾ ਮੰਡੀ, ਦੁਸਹਿਰਾ ਗਰਾਊਂਡ, ਸਾਹਮਣੇ ਪੈਟਰੋਲ ਪੰਪ, ਨਵਾਂਸ਼ਹਿਰ ਰੋਡ, ਸੈਦਪੁਰ, ਕਨੌਣ ਬੰਨ੍ਹ, ਦਿੱਲੀ ਦਰਵਾਜੇ ਲਾਗੇ ਰਹਿੰਦੇ ਪ੍ਰਵਾਸੀ ਬੱਚਿਆਂ ਨੂੰ ਵੀ ਬੂੰਦਾਂ ਪਿਲਾਈਆਂ ਗਈਆਂ। ਇਸ ਦੌਰਾਨ ਸੀਨੀਅਰ ਮੈਡੀਕਲ ਅਫ਼ਸਰ ਡਾ: ਊਸ਼ਾ ਰਾਣੀ ਨੇ ਕਿਹਾ ਕਿ 'ਅਗਰ ਇਕ ਵੀ ਬੱਚਾ ਛੂਟਾ ਤੋਂ ਸੁਰੱਕਸ਼ਾ ਚੱਕਰ ਟੂਟਾ' ਸਲੋਗਨ ਤਹਿਤ ਮਾਈਗੇ੍ਟਰੀ ਪਲਸ ਪੋਲਿਓ ਮੁਹਿੰਮ ਦੌਰਾਨ ਇਕ ਵੀ ਬੱਚੇ ਨੂੰ ਪੋਲਿਓ ਬੂੰਦਾਂ ਪਿਲਾਉਣ ਤੋਂ ਰਹਿਣ ਨਹੀਂ ਦਿੱੱਤਾ ਜਾਵੇਗਾ। ਇਸ ਤੋਂ ਇਲਾਵਾ ਸ਼ਹਿਰ ਅੰਦਰ ਇਸ ਸਬੰਧੀ ਮੁਨਾਦੀ ਵੀ ਕਰਵਾਈ ਗਈ। ਇਸ ਮੌਕੇ ਡਾ. ਐੱਨਪੀ ਸ਼ਰਮਾ, ਜ਼ਿਲ੍ਹਾ ਟੀਕਾਕਰਨ ਅਫ਼ਸਰ ਜਗਤ ਰਾਮ, ਡਾ. ਭੂਵਨੀਸ਼ ਸ਼ਾਰਦਾ, ਸੁਸ਼ੀਲ ਕੁਮਾਰ, ਮਨਿਦਰ ਸਿੰਘ, ਸਰਬਜੀਤ ਸਿੰਘ, ਸੀਮਾ, ਬਿਮਲਾ ਦੇਵੀ, ਕਮਲਜੀਤ ਕੌਰ, ਰਾਜੇਸ਼ ਕੁਮਾਰ ਆਦਿ ਵੀ ਹਾਜ਼ਰ ਸਨ।

---------