ਵਿਜੇ ਜਯੋਤੀ,ਨਵਾਂਸ਼ਹਿਰ : ਪੈਟਰੋਲ ਪੰਪਾਂ ਅਤੇ ਬੈਂਕਾਂ 'ਚ ਡਕੈਤੀਆਂ ਤੇ ਲੁੱਟ ਖੋਹ ਦੀਆਂ ਘਟਨਾਵਾਂ ਦੇ ਮੱਦੇਨਜ਼ਰ ਜ਼ਿਲ੍ਹਾ ਮੈਜਿਸਟ੍ਰੇਟ ਵਿਨੈ ਬੁਬਲਾਨੀ ਨੇ ਹਰੇਕ ਬੈਂਕ ਤੇ ਪੈਟਰੋਲ ਪੰਪ ਵਾਸਤੇ ਸੀਸੀਟੀਵੀ ਕੈਮਰੇ ਜ਼ਰੂਰੀ ਕਰਾਰ ਦਿੱਤੇ ਹਨ। ਉਨ੍ਹਾਂ ਅਨੁਸਾਰ ਇਹ ਸੀਸੀਟੀਵੀ ਕੈਮਰੇ ਘੱਟੋ-ਘੱਟ 7 ਦਿਨ ਦੀ ਰਿਕਾਰਡਿੰਗ ਸਮਰੱਥਾ ਰੱਖਣ ਵਾਲਾ ਹੋਣਾ ਚਾਹੀਦਾ ਹੈ। ਜ਼ਿਲ੍ਹਾ ਮੈਜਿਸਟ੍ਰੇਟ ਲੋਕ ਹਿੱਤ ਨੂੰ ਮੁੱਖ ਰੱਖਦੇ ਹੋਏ ਸਤਲੁਜ ਦਰਿਆ ਤੇ ਬਿਸਤ ਦੋਆਬ ਨਹਿਰ 'ਚ ਲੋਕਾਂ ਦੇ ਨਹਾਉਣ 'ਤੇ ਪਾਬੰਦੀ ਲਾਈ ਹੈ। ਉਨ੍ਹਾਂ ਅਨੁਸਾਰ ਨਹਾਉਣ ਵਕਤ ਵਾਪਰਦੇ ਹਾਦਸਿਆਂ ਕਾਰਨ ਕਈ ਪਰਿਵਾਰਾਂ ਦੇ ਅਣਮੁੱਲੇ ਜੀਅ ਮੌਤ ਦੀ ਭੇਟ ਚੜਨੋਂ ਰੋਕਣ ਲਈ ਇਹ ਕਦਮ ਚੁੱਕੇ ਗਏ ਹਨ। ਇਨ੍ਹਾਂ ਹੁਕਮਾਂ ਦੀ ਉਲੰਘਣਾ ਕਰਨ ਵਾਲੇ ਖ਼ਿਲਾਫ਼ ਪੁਲਿਸ ਕਾਰਵਾਈ ਕੀਤੀ ਜਾਵੇਗੀ। ਮਨਾਹੀ ਦੇ ਇਹ ਸਾਰੇ ਹੁਕਮ 23 ਜੂਨ ਤੋਂ 22 ਅਗਸਤ ਤਕ ਲਾਗੂ ਰਹਿਣਗੇ।