ਵਿਜੇ ਜਯੋਤੀ, ਨਵਾਂਸ਼ਹਿਰ : ਕੋਰੋਨਾ ਵਾਇਰਸ ਕਾਰਨ ਲੱਗੇ ਲਾਕਡਾਊਨ ਦੌਰਾਨ ਸਥਾਨਕ ਸ਼ਹਿਰ ਵਿਚ ਥਿਆੜਾ ਪਰਿਵਾਰ ਦੇ ਰਮਨਦੀਪ ਸਿੰਘ ਥਿਆੜਾ, ਮਾਤਾ ਬਲਵੀਰ ਕੌਰ ਥਿਆੜਾ ਅਤੇ ਕਲਾਕਾਰ ਸੰਗੀਤ ਸਭਾ (ਰਜਿ:) ਨਵਾਂਸ਼ਹਿਰ ਦੇ ਸਹਿਯੋਗ ਨਾਲ ਸੰਗੀਤ ਪਰਿਵਾਰ ਦੇ ਮੈਂਬਰ ਲੋੜਵੰਦ ਸਾਜਿੰਦੇ ਕਲਾਕਾਰਾਂ ਨੂੰ ਰਾਸ਼ਨ ਦੇਕੇ ਮਦਦ ਕੀਤੀ ਗਈ। ਜ਼ਿਕਰਯੋਗ ਹੈ ਕਿ ਥਿਆੜਾ ਪਰਿਵਾਰ ਵੱਲੋਂ ਪਹਿਲਾਂ ਵੀ ਕਲਾਕਾਰ ਅਤੇ ਸਾਜਿੰਦੇ ਕਲਾਕਾਰਾਂ ਦੀ ਮਦੱਦ ਕੀਤੀ ਗਈ ਹੈ। ਇਸ ਦੌਰਾਨ ਰਮਨਦੀਪ ਸਿੰਘ ਥਿਆੜਾ ਨੇ ਕਿਹਾ ਕਿ ਉਹ ਪ੍ਰਮਾਤਮਾ ਅੱਗੇ ਕੋਰੋਨਾ ਦੇ ਕਹਿਰ ਤੋਂ ਬਚਾਅ ਲਈ ਅਰਦਾਸ ਕਰਦੇ ਹਨ। ਹਾਲਾਤ ਠੀਕ ਹੁੰਦੇ ਹੀ ਕਲਾਕਾਰਾਂ ਤੋਂ ਪਹਿਲਾ ਪ੍ਰਰੋਗਰਾਮ ਉਹ ਕਰਵਾਉਣਗੇ। ਇਸ ਮੌਕੇ ਕਲਾਕਾਰ ਸੰਗੀਤ ਸਭਾ ਦੇ ਪ੍ਰਧਾਨ ਹਰਦੇਵ ਚਾਹਲ, ਚੇਅਰਮੈਨ ਲਖਵਿੰਦਰ ਸੂਰਾਪੁਰੀ, ਸ਼ਾਮ ਮਤਵਾਲਾ, ਸੁਮਨ ਵਰਮਾ, ਬਲਵਿੰਦਰ ਰਿੰਕੂ, ਜਸਪ੍ਰਰੀਤ ਬਾਜਵਾ, ਮਲਕੀਤ ਜੰਡੀ ਆਦਿ ਵੀ ਹਾਜ਼ਰ ਸਨ।